ਅਗਸਤ ਵੈਸਟਲੈਂਡ ਚੌਪਰ ਸਕੈਮ: ਸੀਬੀਆਈ ਨੇ ਸਾਬਕਾ ਆਈਏਐਫ ਦੇ ਮੁਖੀ ਐਸ. ਪੀ. ਤਿਆਗੀ ਖਿਲਾਫ ਚਾਰਜਸ਼ੀਟ ਦਾਇਰ ਕੀਤੀ

By  Joshi September 2nd 2017 01:29 PM -- Updated: September 2nd 2017 01:31 PM

ਸਾਬਕਾ ਆਈਏਐਫ ਦੇ ਮੁਖੀ ਐਸ. ਪੀ. ਤਿਆਗੀ ਤੇ ੯ ਹੋਰ ਦੋਸ਼ੀਆਂ 'ਤੇ ਸੀ.ਬੀ.ਆਈ. ਵੱਲੋਂ ਦਿੱਲੀ ਦੀ ਅਦਾਲਤ' ਚ ੩,੫੦੦ ਕਰੋੜ ਰੁਪਏ ਦੀ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ 'ਚ ੪੫੦ ਕਰੋੜ ਰੁਪਏ ਰਿਸ਼ਵਤ ਦੇ ਮਾਮਲੇ' ਚ ਦੋਸ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

AgustaWestland chopper scam:chargesheet filed against former IAF chief SP Tyagi

ਤਿਆਗੀ (੭੨), ਹਵਾਈ ਸੈਨਾ ਦਾ ਪਹਿਲਾ ਮੁਖੀ ਹੈ, ਜਿਸਦਾ ਨਾਮ  ਸੀਬੀਆਈ ਦੁਆਰਾ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਆਇਆ ਹੈ। ਇਸ ਤੋਂ ਇਲਾਵਾ ਸੇਵਾ ਮੁਕਤ ਏਅਰ ਮਾਰਸ਼ਲ ਜੇ.ਆਰ. ਗੁਜਰਾਲ ਖਿਲਾਫ ਵੀ ਵਿਸ਼ੇਸ਼ ਸੀ.ਬੀ.ਆਈ. ਜੱਜ ਅਰਵਿੰਦ ਕੁਮਾਰ ਨੇ ਅੱਠ ਹੋਰਨਾਂ ਦੇ ਨਾਲ ਚਾਰਜਸ਼ੀਟ ਦਾਖਿਲ ਕੀਤ ਿਹੈ।

AgustaWestland chopper scam:chargesheet filed against former IAF chief SP Tyagi੬ ਸਤੰਬਰ ਨੂੰ ਅਗਲੀ ਕਾਰਵਾਈ ਹੋਣੀ ਹੈ। ਦੱਸਣਯੋਗ ਹੈ ਕਿ ਐਂਗਲੋ-ਇਟਾਲੀਅਨ ਕੰਪਨੀ ਅਗਸਤਾ ਵੈਸਟਲੈਂਡ ਵੀ ਦੋਸ਼ੀਆਂ 'ਚ ਸ਼ੁਮਾਰ ਹੈ।

ਏਜੰਸੀ ਨੇ ਵਿਜੀਲੈਂਸ ਬਿਊਰੋ ਦੇ ਹੈਲੀਕਾਪਟਰਾਂ ਦੀ ਸਪਲਾਈ ਲਈ ੨੦੧੦ ਦੇ ਸੌਦੇ ਵਿਚ ਸਰਕਾਰੀ ਖਜ਼ਾਨੇ ਨੂੰ ੨,੬੬੬ ਕਰੋੜ ਰੁਪਏ ਦਾ ਨੁਕਸਾਨ ਦਾ ਦੋਸ਼ ਲਗਾਇਆ ਹੈ। ਦੋਸ਼ੀਆਂ ਦੀ ਸੂਚੀ 'ਚ ਹੋਰ ਨਾਮ ਤਿਆਗੀ ਦੇ ਚਚੇਰੇ ਭਰਾ ਸੰਜੀਵ (ਉਰਫ ਜੂਲੀ), ਐਡਵੋਕੇਟ ਗੌਤਮ ਖੇਤਾਨ, ਕਥਿਤ ਯੂਰੋਪੀ ਦਰਮਿਆਨੇ ਕਾਰਲੋ ਗਰੋਸਾ, ਮੀਸ਼ੇਲ ਜੇਮਜ਼, ਗੀਡੋ ਹਾਸ਼ਕੇ, ਸਾਬਕਾ ਆਗਸਤਾ ਵੈਸਟਲੈਂਡ ਦੇ ਸੀਈਓ ਬ੍ਰੂਨੋ ਸਪੈਂਗੋਲਿਨੀ ਅਤੇ ਸਾਬਕਾ ਫਿਨਮੈਕੇਨਿਕਾ ਦੇ ਚੇਅਰਮੈਨ ਜੂਜ਼ੇਪੇ ਆਰਸੀ ਹਨ।

—PTC News

Related Post