ਅਹਿਮਦਾਬਾਦ: ਤੇਲ ਖੂਹ ਨੇੜੇ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ, 4 ਜ਼ਖਮੀ

By  Jashan A March 14th 2019 05:17 PM -- Updated: March 14th 2019 05:26 PM

ਅਹਿਮਦਾਬਾਦ: ਤੇਲ ਖੂਹ ਨੇੜੇ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ, 4 ਜ਼ਖਮੀ,ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਜ਼ਿਲੇ 'ਚ ਆਇਲ (ਤੇਲ) ਐਂਡ ਨੈਚੁਰਲ ਗੈਸ ਕਮਿਸ਼ਨ (ਓ.ਐੱਨ.ਜੀ.ਸੀ.) ਦੇ ਇਕ ਤੇਲ ਖੂਹ ਨੇੜੇ ਭਿਆਨਕ ਅੱਗ ਲੱਗ ਗਈ। ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। [caption id="attachment_269592" align="aligncenter" width="259"]fire ਅਹਿਮਦਾਬਾਦ: ਤੇਲ ਖੂਹ ਨੇੜੇ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ, 4 ਜ਼ਖਮੀ[/caption] ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਸਨਸਨੀ ਫੇਲ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਨਾਲ ਅੱਗ ਬੁਝਾਊ ਕਰਮਚਾਰੀ ਮੌਕੇ 'ਤੇ ਪੁੱਜ ਗਏ। ਕਰੀਬ ਤਿੰਨ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਲੋਕ ਝੁਲਸ ਗਏ। [caption id="attachment_269590" align="aligncenter" width="300"]fire ਅਹਿਮਦਾਬਾਦ: ਤੇਲ ਖੂਹ ਨੇੜੇ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ, 4 ਜ਼ਖਮੀ[/caption] ਝੁਲਸੇ ਹੋਏ ਸਾਰੇ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਥੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰ ਕੇ ਜ਼ਰੂਰੀ ਕਾਰਵਾਈ ਸ਼ਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News

Related Post