Sat, Jul 27, 2024
Whatsapp

Tamil Nadu blast: ਤਾਮਿਲਨਾਡੂ ਦੀ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ, 5 ਔਰਤਾਂ ਸਮੇਤ 8 ਦੀ ਮੌਤ

ਤਾਮਿਲਨਾਡੂ ਦੇ ਵਿਰੁਧੁਨਗਰ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋਇਆ ਹੈ।

Reported by:  PTC News Desk  Edited by:  Amritpal Singh -- May 09th 2024 05:55 PM -- Updated: May 09th 2024 05:59 PM
Tamil Nadu blast: ਤਾਮਿਲਨਾਡੂ ਦੀ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ, 5 ਔਰਤਾਂ ਸਮੇਤ 8 ਦੀ ਮੌਤ

Tamil Nadu blast: ਤਾਮਿਲਨਾਡੂ ਦੀ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ, 5 ਔਰਤਾਂ ਸਮੇਤ 8 ਦੀ ਮੌਤ

Tamil Nadu blast: ਤਾਮਿਲਨਾਡੂ ਦੇ ਵਿਰੁਧੁਨਗਰ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋਇਆ ਹੈ। ਹਾਦਸੇ 'ਚ 5 ਔਰਤਾਂ ਸਮੇਤ 8 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 2 ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਜਾਣਕਾਰੀ ਮੁਤਾਬਕ ਸ਼ਿਵਕਾਸ਼ੀ, ਵਿਰੁਧੁਨਗਰ ਦੇ ਸੇਂਗਮਾਲਾਪੱਟੀ 'ਚ ਪਟਾਕਿਆਂ ਦੀ ਫੈਕਟਰੀ ਹੈ। ਇਸੇ ਫੈਕਟਰੀ ਵਿੱਚ ਧਮਾਕਾ ਹੋਇਆ ਸੀ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਘਟਨਾ ਸਥਾਨ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਧੂੰਏਂ ਦੇ ਬੱਦਲ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।

ਪੁਲਿਸ ਨੇ ਦੱਸਿਆ ਕਿ ਸਿਵਾਕਾਸ਼ੀ 'ਚ ਪਟਾਕਾ ਫੈਕਟਰੀ 'ਚ ਅੱਗ ਲੱਗਣ ਕਾਰਨ 5 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਜ਼ਖਮੀ ਹੋ ਗਏ। ਪੁਲਿਸ ਅਤੇ ਫਾਇਰ ਕਰਮੀਆਂ ਨੇ ਜ਼ਖਮੀਆਂ ਨੂੰ ਸਿਵਾਕਾਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ।


ਮਿਲੀ ਜਾਣਕਾਰੀ ਮੁਤਾਬਕ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਇਕ ਦੀ ਹਾਲਤ ਕਾਫੀ ਗੰਭੀਰ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਰੁਧੁਨਗਰ ਜ਼ਿਲ੍ਹੇ ਦੇ ਸਿਵਾਕਾਸੀ ਨੇੜੇ ਸੇਂਗਮਾਲਾਪੱਟੀ ਵਿਖੇ ਇੱਕ ਨਿੱਜੀ ਪਟਾਕਾ ਫੈਕਟਰੀ ਵਿੱਚ ਕਰੀਬ 10 ਮਜ਼ਦੂਰ ਕੰਮ ਕਰ ਰਹੇ ਸਨ ਜਦੋਂ ਦੁਪਹਿਰ ਵੇਲੇ ਧਮਾਕਾ ਹੋਇਆ।

ਧਮਾਕਾ ਇੰਨਾ ਭਿਆਨਕ ਸੀ ਕਿ ਕਿਸੇ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ। ਫੈਕਟਰੀ 'ਚ ਧਮਾਕੇ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਧਮਾਕੇ ਨਾਲ ਪਟਾਕਾ ਫੈਕਟਰੀ ਦੇ 7 ਕਮਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ।

- PTC NEWS

Top News view more...

Latest News view more...

PTC NETWORK