ਭਾਰਤੀ ਹਵਾਈ ਫ਼ੌਜ ਦੇ ਅਚਾਨਕ ਲਾਪਤਾ ਹੋਏ ਜਹਾਜ਼ ਦਾ 51 ਸਾਲ ਬਾਅਦ ਮਿਲਿਆ ਮਲਬਾ

By  Shanker Badra August 19th 2019 03:16 PM -- Updated: August 19th 2019 03:19 PM

ਭਾਰਤੀ ਹਵਾਈ ਫ਼ੌਜ ਦੇ ਅਚਾਨਕ ਲਾਪਤਾ ਹੋਏ ਜਹਾਜ਼ ਦਾ 51 ਸਾਲ ਬਾਅਦ ਮਿਲਿਆ ਮਲਬਾ:ਭਾਰਤੀ ਹਵਾਈ ਫ਼ੌਜ ਦਾ 51 ਸਾਲ ਪਹਿਲਾਂ ਲਾਪਤਾ ਹੋਏ ਜਹਾਜ਼ ਦਾ ਆਖ਼ਰ ਮਲਬਾ ਮਿਲ ਗਿਆ ਹੈ। ਇਹ ਮਲਬਾ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਢਾਕਾ ਗਲੇਸ਼ੀਅਰ ’ਤੇ ਪਿਆ ਮਿਲਿਆ ਹੈ। ਇਸ AN-12 BL-534 ਹਵਾਈ ਜਹਾਜ਼ ਵਿੱਚ ਉਸ ਵੇਲੇ 100 ਜਵਾਨ ਸਵਾਰ ਸਨ ਤੇ ਉਹ ਸਾਰੇ ਅਚਾਨਕ ਹੀ 7 ਫ਼ਰਵਰੀ, 1968 ਲਾਪਤਾ ਹੋ ਗਏ ਸਨ।

Air Force Aircraft Parts Recovered 51 Years After It Went Missing ਭਾਰਤੀ ਹਵਾਈ ਫ਼ੌਜ ਦੇ ਅਚਾਨਕ ਲਾਪਤਾ ਹੋਏ ਜਹਾਜ਼ ਦਾ 51 ਸਾਲ ਬਾਅਦ ਮਿਲਿਆ ਮਲਬਾ

ਇਸ ਮਾਮਲੇ ਵਿੱਚ ਹਵਾਈ ਜਹਾਜ਼ ਦਾ ਇੰਜਣ, ਫ਼ਿਊਜ਼ਲੇਜ, ਬਿਜਲਈ ਸਰਕਟਸ, ਪ੍ਰੋਪੈਲਰ, ਤੇਲ ਦੀ ਟੈਂਕੀ, ਏਅਰ ਬ੍ਰੇਕ ਅਸੈਂਬਲੀ ਤੇ ਕਾੱਕਪਿਟ ਦਾ ਦਰਵਾਜ਼ਾ ਮਿਲ ਗਏ ਹਨ। ਹਿਮਾਲਿਅਨ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ ਮੈਂਬਰਾਂ ਨੇ ਸਾਲ 2003 ਦੌਰਾਨ ਸਿਪਾਹੀ ਬੇਲੀ ਰਾਮ ਦੀ ਮ੍ਰਿਤਕ ਦੇਹ ਲੱਭੀ ਸੀ; ਜੋ ਇਸੇ ਜਹਾਜ਼ ਉੱਤੇ ਸਵਾਰ ਸੀ। ਇਸ ਮਗਰੋਂ 9 ਅਗਸਤ, 2007 ਨੂੰ ਭਾਰਤੀ ਥਲ ਸੈਨਾ ਦੀ ਇੱਕ ਮੁਹਿੰਮ ਦੌਰਾਨ ਤਿੰਨ ਹੋਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਲੱਭੀਆਂ ਸਨ।

Air Force Aircraft Parts Recovered 51 Years After It Went Missing
ਭਾਰਤੀ ਹਵਾਈ ਫ਼ੌਜ ਦੇ ਅਚਾਨਕ ਲਾਪਤਾ ਹੋਏ ਜਹਾਜ਼ ਦਾ 51 ਸਾਲ ਬਾਅਦ ਮਿਲਿਆ ਮਲਬਾ

ਇਸ ਹਵਾਈ ਜਹਾਜ਼ ਵਿੱਚ 1968 ’ਚ 98 ਜਵਾਨ ਸਵਾਰ ਸਨ ਤੇ ਇਹ ਆਪਣੇ ਟਿਕਾਣੇ ਉੱਤੇ ਲੈਂਡ ਕਰਨ ਹੀ ਵਾਲਾ ਸੀ ਕਿ ਪਾਇਲਟ ਨੂੰ ਹੁਕਮ ਆ ਗਏ ਕਿ ਮੌਸਮ ਖ਼ਰਾਬ ਹੋਣ ਕਾਰਨ ਉਹ ਹਵਾਈ ਜਹਾਜ਼ ਨੂੰ ਤੁਰੰਤ ਵਾਪਸ ਲੈ ਆਵੇ। ਜਦੋਂ ਉਹ ਜਹਾਜ਼ ਚੰਡੀਗੜ੍ਹ ਪਰਤ ਰਿਹਾ ਸੀ ਤਾਂ ਉਸ ਦਾ ਸੰਪਰਕ ਕੰਟਰੋਲ ਰੂਮ ਨਾਲੋਂ ਟੁੱਟ ਗਿਆ ਸੀ। ਉਦੋਂ ਕਈ ਮਹੀਨੇ ਇਸ ਦੇ ਮਲਬੇ ਦੀ ਤਲਾਸ਼ ਕੀਤੀ ਗਈ ਸੀ ਪਰ ਕੋਈ ਕਾਮਯਾਬੀ ਨਹੀਂ ਮਿਲ ਸਕੀ ਸੀ।

-PTCNews

Related Post