ਹੁਣ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਏਅਰਪੋਰਟ ਤੋਂ ਨਹੀਂ ਮਿਲੇਗਾ ਤੇਲ , ਤੇਲ ਕੰਪਨੀਆਂ ਨੇ ਦਿੱਤਾ ਕੋਰਾ ਜਵਾਬ

By  Shanker Badra August 23rd 2019 10:23 PM

ਹੁਣ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਏਅਰਪੋਰਟ ਤੋਂ ਨਹੀਂ ਮਿਲੇਗਾ ਤੇਲ , ਤੇਲ ਕੰਪਨੀਆਂ ਨੇ ਦਿੱਤਾ ਕੋਰਾ ਜਵਾਬ:ਨਵੀਂ ਦਿੱਲੀ: ਤੇਲ ਕੰਪਨੀਆਂ ਨੇ ਹੁਣ ਏਅਰ ਇੰਡੀਆ ਨੂੰ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਏਅਰ ਇੰਡੀਆ ਨੇ ਤਿੰਨ ਸਰਕਾਰੀ ਤੇਲ ਕੰਪਨੀਆਂ ਦੇ 4500 ਕਰੋੜ ਰੁਪਏ ਦੇਣੇ ਹਨ। ਜਿੰਨ੍ਹਾ ਦਾ ਪਿਛਲੇ 7 ਮਹੀਨਿਆਂ ਤੋਂ ਭੁਗਤਾਨ ਨਹੀਂ ਕੀਤਾ ਗਿਆ। ਜਿਸ ਕਾਰਨ ਹੁਣ ਦੇਸ਼ ਦੇ 6 ਹਵਾਈ ਅੱਡਿਆਂ ਤੋਂ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਤੇਲ ਤੋਂ ਕੋਰਾ ਜਵਾਬ ਮਿਲ ਰਿਹਾ ਹੈ।

Air India at six airports Oil companies stop fuel supply ਹੁਣ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਏਅਰਪੋਰਟ ਤੋਂ ਨਹੀਂ ਮਿਲੇਗਾ ਤੇਲ , ਤੇਲ ਕੰਪਨੀਆਂ ਨੇ ਦਿੱਤਾ ਕੋਰਾ ਜਵਾਬ

ਇੰਡੀਅਨ ਆਇਲ ਕਾਰਪੋਰੇਸ਼ਨ , ਭਾਰਤ ਪੈਟਰੋਲੀਅਮ ਕਾਰਪ ਲਿਮਿਟਡ ਅਤੇ ਹਿੰਦਸਤਾਨ ਪੈਟਰੋਲੀਅਮ ਕਾਰਪ ਲਿਮਿਟਡ ਨੇ ਵੀਰਵਾਰ ਤੋਂ ਕੋਚੀ , ਪੁਣੇ, ਪਟਨਾ , ਰਾਂਚੀ , ਵਿਸ਼ਾਖਾਪਟਨਮ ਅਤੇ ਮੁਹਾਲੀ ਹਵਾਈ ਅੱਡਿਆਂ ਤੋਂ ਤੇਲ ਦੀ ਸਪਲਾਈ ਰੋਕ ਦਿੱਤੀ ਹੈ।

 Air India at six airports Oil companies stop fuel supply ਹੁਣ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਏਅਰਪੋਰਟ ਤੋਂ ਨਹੀਂ ਮਿਲੇਗਾ ਤੇਲ , ਤੇਲ ਕੰਪਨੀਆਂ ਨੇ ਦਿੱਤਾ ਕੋਰਾ ਜਵਾਬ

ਇਸ ਮਾਮਲੇ ਵਿੱਚ ਇੰਡੀਅਨ ਆਇਲ ਦੇ ਬੁਲਾਰੇ ਨੇ ਕਿਹਾ ਕਿ ਵੀਰਵਾਰ ਸ਼ਾਮ ਤੋਂ ਏਅਰ ਇੰਡੀਆ ਦੀ ਫਿਊਲ ਦੀ ਸਪਲਾਈ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਨੂੰ 90 ਦਿਨ ਦਾ ਕਰੈਡਿਟ ਪੀਰੀਅਡ ਦਿੱਤਾ ਜਾਂਦਾ ਹੈ ਪਰ 200 ਦਿਨ ਬੀਤ ਜਾਣ ਮਗਰੋਂ ਵੀ ਭੁਗਤਾਨ ਨਹੀਂ ਕੀਤਾ ਗਿਆ ।

Air India at six airports Oil companies stop fuel supply
ਹੁਣ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਏਅਰਪੋਰਟ ਤੋਂ ਨਹੀਂ ਮਿਲੇਗਾ ਤੇਲ , ਤੇਲ ਕੰਪਨੀਆਂ ਨੇ ਦਿੱਤਾ ਕੋਰਾ ਜਵਾਬ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :Funny Videos ਨਾਲ ਲੋਕਾਂ ਨੂੰ ਹਸਾਉਣ ਵਾਲੇ ਮਿਸਟਰ ਐਂਡ ਮਿਸੇਜ਼ ਸੰਧੂ ਚੜ੍ਹੇ ਪੁਲਿਸ ਅੜਿੱਕੇ , ਕਰਦੇ ਸੀ ਅਜਿਹੇ ਕੰਮ

ਇਸ ਮਾਮਲੇ ਵਿੱਚ ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਕਿਸੇ ਵਿੱਤੀ ਮਦਦ ਦੇ ਬਿਨ੍ਹਾਂ ਵੱਡੇ ਕਰਜ਼ ਦਾ ਭੁਗਤਾਨ ਕਰ ਪਾਉਣਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਘਾਟੇ ਨਾਲ ਜੂਝ ਰਹੀ ਏਅਰ ਇੰਡੀਆ ਵਿੱਚੋਂ ਸਰਕਾਰ ਆਪਣੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ ਅਤੇ 76% ਸ਼ੇਅਰ ਵੇਚਣ ਲਈ ਪਿਛਲੇ ਸਾਲ ਬੋਲੀ ਕੀਤੀ ਗਈ ਸੀ ਪਰ ਕੋਈ ਖਰੀਦਾਰ ਨਹੀਂ ਮਿਲਿਆ।ਏਅਰ ਇੰਡੀਆ ਤੇ ਹੁਣ ਤੱਕ 58,000 ਕਰੋੜ ਦਾ ਕਰਜ਼ਾ ਹੈ।

-PTCNews

Related Post