ਮੁੜ ਨੰਦੇੜ ਸਾਹਿਬ ਤੱਕ ਪੁੱਜੇਗੀ ਏਅਰ ਇੰਡੀਆ, 1 ਅਗਸਤ ਤੋਂ ਬੁੱਕ ਕਰਵਾ ਸਕੋਗੇ ਟਿਕਟ

By  Baljit Singh June 27th 2021 12:37 PM

ਨਵੀਂ ਦਿੱਲੀ: ਕੋਰੋਨਾ ਕਾਲ ਦੌਰਾਨ ਸ਼ਰਧਾਲੂ ਯਾਤਰੀਆਂ ਦੀ ਘਾਟ ਕਾਰਨ ਏਅਰ ਇੰਡੀਆਂ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਨੰਦੇੜ-ਅੰਮ੍ਰਿਤਸਰਰ-ਦਿੱਲੀ ਉਡਾਣ ਸੇਵਾ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼ਰਧਾਲੂ ਯਾਤਰੀ 1 ਅਗਸਤ ਤੋਂ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਣਗੇ। ਇਹ ਸੇਵਾ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਜਾਰੀ ਰਹੇਗੀ। ਪੜੋ ਹੋਰ ਖਬਰਾਂ: ਦਿੱਲੀ ‘ਚ ਖੁੱਲ੍ਹਣਗੇ ਜਿਮ ਅਤੇ ਯੋਗ ਸੰਸਥਾਨ, ਵਿਆਹ ‘ਚ ਸ਼ਾਮਲ ਹੋ ਸਕਣਗੇ 50 ਲੋਕ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਕਾਲ ਤੇ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਘਾਟ ਕਾਰਨ ਮਈ ਮਹੀਨੇ ਤੋਂ ਹੀ ਏਅਰ ਇੰਡੀਆ ਦੀਆਂ ਨੰਦੇੜ-ਅੰਮ੍ਰਿਤਸਰ-ਦਿੱਲੀ ਫਲਾਈਟਾਂ ਰੋਕ ਦਿੱਤੀਆਂ ਗਈਆਂ ਸਨ। ਇਹ ਸੇਵਾ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦਿੱਤੀ ਜਾ ਰਹੀ ਸੀ। ਏਅਰ ਇੰਡੀਆ ਦੇ ਤਾਜ਼ਾ ਫੈਸਲੇ ਨਾਲ ਸੱਚਖੰਡ ਗੁਰੂਦੁਆਰਾ ਜਾਣ ਵਾਲੇ ਸ਼ਰਧਾਲੂਆਂ ਨੂੰ ਲਈ ਰਾਹਤ ਹੋਵੇਗੀ। ਪੜੋ ਹੋਰ ਖਬਰਾਂ: ਲੁਧਿਆਣਾ ‘ਚ 62 ਸਾਲਾ ਬਜ਼ੁਰਗ ਦਾ ਸਿਰ ‘ਚ ਬਾਲਾ ਮਾਰ ਕੇ ਕਤਲ -PTC News

Related Post