72 ਸਾਲਾਂ ਬਾਅਦ ਖਾਮੋਸ਼ ਹੋਈ ਆਕਾਸ਼ਵਾਣੀ ਦੀ ਆਵਾਜ਼

By  Jagroop Kaur November 22nd 2020 07:57 PM

ਜਲੰਧਰ: ਆਕਾਸ਼ਵਾਣੀ ਜਲੰਧਰ ਆਕਾਸ਼ ਤੋਂ ਥੱਲੇ ਵੱਲ ਨੂੰ ਉੱਤਰਨਾ ਚਾਲੂ ਹੋਇਆ ਹੈ। ਪਿਛਲੇ 72 ਸਾਲਾਂ ਤੋਂ ਸਰੋਤਿਆਂ ਦੇ ਦਿਲਾਂ 'ਚ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ' ਦੀ ਆਵਾਜ਼ ਰਾਜ ਕਰ ਰਹੀ ਸੀ। ਸ਼ਨੀਵਾਰ ਤੋਂ ਇਹ ਆਵਾਜ਼ ਹੁਣ ਖਾਮੋਸ਼ ਹੋ ਗਈ ਹੈ। ਆਕਾਸ਼ਵਾਣੀ ਦੇ ਕੇਂਦਰ ਨੂੰ ਪ੍ਰਸਾਰ ਭਾਰਤੀ ਡਾਇਰੈਕੋਰੇਟ ਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। 16 ਮਈ 1948 ਨੂੰ ਆਕਾਸ਼ਵਾਣੀ ਕੇਂਦਰ ਜਲੰਧਰ ਦੀ ਸ਼ੁਰੂਆਤ ਹੋਈ ਸੀ। ਜਨਰਲ ਡਾਇਰੈਕਟੋਰੇਟ ਨੇ ਪੰਜਾਬ ਦੇ ਪੁਰਾਣੇ ਸ਼ਹਿਰ ਜਲੰਧਰ ਤੋਂ ਆਕਾਸ਼ਵਾਣੀ ਦੇ ਮੀਡੀਅਮ ਵੈੱਬ ਟਰਾਂਸਮੀਟਰ ਨੂੰ ਤਤਕਾਲ ਪ੍ਰਭਾਵ ਨਾਲ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

72 साल पुराना आकाशवाणी जालंधर केंद्र हुआ बंद, कम होते रुझान के कारण लिया  फैसला - 72 year old all india radio jalandhar center closed

ਇਸ ਸਬੰਧ 'ਚ ਕੇਂਦਰ ਪ੍ਰਧਾਨ ਨੂੰ ਡਾਇਰੈਕਟੋਰੇਟ ਨੇ ਚਿੱਠੀ ਜਾਰੀ ਕਰਕੇ ਸੂਚਿਤ ਕੀਤਾ ਹੈ। ਨਿਰਦੇਸ਼ ਦੇ ਪਾਲਣ ਲਈ ਕੇਂਦਰ ਪ੍ਰਧਾਨ ਨੇ ਸਹਾਇਕ ਨਿਰਦੇਸ਼ਕ ਦੀ ਅਗਵਾਈ 'ਚ ਕਮੇਟੀ ਗਠਿਤ ਕੀਤੀ ਹੈ। ਆਕਾਸ਼ਵਾਣੀ ਦਾ 46 ਸਾਲ ਪੁਰਾਣਾ ਗੋਰਖਪੁਰ ਕੇਂਦਰ ਵੀ ਬੰਦ ਕੀਤਾ ਗਿਆ ਹੈ। ਰੇਡੀਓ ਦੇ ਪ੍ਰਤੀ ਲੋਕਾਂ ਦੇ ਘਟਦੇ ਰੁਝਾਣ ਨੂੰ ਵੇਖਦੇ ਹੋਏ ਪ੍ਰਸਾਰ ਭਾਰਤੀ ਨੇ ਇਹ ਫ਼ੈਸਲਾ ਲਿਆ ਹੈ। ਐੱਫ. ਐੱਮ. ਦਾ ਪ੍ਰਸਾਰਣ ਜਾਰੀ ਰਹੇਗਾ। ਪ੍ਰਸਾਰ ਭਾਰਤੀ ਦੇ ਐਪ 'ਤੇ ਪ੍ਰਸਾਰਣ ਦਾ ਬਦਲ ਉਪਲੱਬਧ ਰਹੇਗਾ।

Electronic and Print Media | Jalandhar Web Portal | India

ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਪਹਿਲਾਂ ਆਕਾਸ਼ਵਾਣੀ ਜਲੰਧਰ ਦਾ ਪ੍ਰਸਾਰਨ ਚਾਲੂ ਹੋ ਗਿਆ ਸੀ। ਆਕਾਸ਼ਵਾਣੀ ਜਲੰਧਰ ਖੇਤਰੀ ਚੈਨਲ ਦੇ ਤੌਰ ਤੇ ਸਥਾਪਤ ਕੀਤਾ ਗਿਆ ਸੀ ਜਿਸ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਹਰ ਰੂਪ ਵਿੱਚ ਰੱਜ ਕੇ ਸੇਵਾ ਕੀਤੀ। ਪਰ ਇਸ ਦਾ ਮੁੱਖ ਮਨੋਰਥ ਲੋਕ ਪ੍ਰਸਾਰਨ ਸੇਵਾ ਹੈ ਉਸ ਲਾਇਨ ਤੋਂ ਹੌਲੀ ਹੌਲੀ ਉਤਰਦਾ ਜਾ ਰਿਹਾ ਹੈ।ਉਹ ਦਿਨ ਦੂਰ ਨਹੀਂ ਜਦੋਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਅਸੀਂ ਸਾਡੀ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਤੋਂ ਵਾਂਝੇ ਹੋ ਜਾਵਾਂਗੇ। ਪੰਜਾਬ ਕਲਾ ਪ੍ਰੀਸ਼ਦ ਸਾਹਿਤ ਸਭਾਵਾਂ ਤੇ ਪੰਜਾਬ ਦੇ ਸੱਭਿਆਚਾਰਕ ਮੰਤਰੀ ਜੀ ਦਾ ਫ਼ਰਜ਼ ਬਣਦਾ ਹੈ, ਕਿ ਬਿਜਲਈ ਮਾਧਿਅਮ ਰਾਹੀਂ ਜੋ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਹੈ ਇਸ ਨੂੰ ਪੂਰਨ ਰੂਪ ਵਿਚ ਬਹਾਲ ਕਰਵਾਇਆ ਜਾਵੇ।

Related Post