ਕੀ ਭਾਰਤ ਵਿਚ ਆਉਣ ਵਾਲੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ? ਰਿਪੋਰਟ ਵਿਚ ਖੁਲਾਸਾ

By  Baljit Singh July 6th 2021 04:33 PM

ਨਵੀਂ ਦਿੱਲੀ: ਦੇਸ਼ ਭਰ ’ਚ ਤੇਜ਼ੀ ਨਾਲ ਫੈਲੀ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਖਬਰਾਂ ਆ ਰਹੀਆਂ ਹਨ ਕਿ ਛੇਤੀ ਹੀ ਦੇਸ਼ ’ਚ ਤੀਜੀ ਲਹਿਰ ਵੀ ਦਸਤਕ ਦੇ ਸਕਦੀ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਅਗਲੇ ਮਹੀਨੇ ਦਸਤਕ ਦੇ ਸਕਦੀ ਹੈ। ਇਸ ਦੇ ਨਾਲ ਹੀ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਇਹ ਲਹਿਰ ਆਪਣੇ ਸਿਖਰ ’ਤੇ ਪਹੁੰਚ ਸਕਦੀ ਹੈ।

ਪੜੋ ਹੋਰ ਖਬਰਾਂ: ਹਾਈ ਕੋਰਟ ਦਾ ਵੱਡਾ ਫੈਸਲਾ: ਜੇ ਮੁੜ ਵਿਆਹ ਸਾਬਿਤ ਹੋਇਆ ਤਾਂ ਵਿਧਵਾ ਪਤਨੀ ਨੂੰ ਨਹੀਂ ਮਿਲੇਗੀ ਪਤੀ ਦੀ ਜਾਇਦਾਦ

ਰਿਪੋਰਟ ’ਚ ਜਾਣਕਾਰੀ ਦਿੱਤੀ ਗਈ ਹੈ ਕਿ 7 ਮਈ ਨੂੰ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਆਪਣੇ ਪੀਕ ’ਤੇ ਪਹੁੰਚ ਗਈ ਸੀ। ਮੌਜੂਦਾ ਅੰਕੜਿਆਂ ਮੁਤਾਬਕ ਭਾਰਤ ਜੁਲਾਈ ਦੇ ਦੂਜੇ ਹਫ਼ਤੇ ਦੇ ਆਸ-ਪਾਸ ਕੋਰੋਨਾ ਦੇ ਲਗਭਗ 10,000 ਮਾਮਲਿਆਂ ਤੱਕ ਪਹੁੰਚ ਸਕਦਾ ਹੈ। ਹਾਲਾਂਕਿ, ਅਗਸਤ ਮਹੀਨੇ ਦੇ ਦੂਜੇ ਪੰਦਰਵਾੜੇ ਤੱਕ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਸਕਦੇ ਹਨ।

ਪੜੋ ਹੋਰ ਖਬਰਾਂ: ਸੁਪਨਾ ਹੋਵੇਗਾ ਸਾਕਾਰ! ਹਾਈ ਸਕੂਲ ਦੇ ਟਾਪਰਾਂ ਨੂੰ UAE ਸਰਕਾਰ ਦੇਵੇਗੀ ਗੋਲਡਨ ਵੀਜ਼ਾ

ਇਸ ਤੋਂ ਇਲਾਵਾ ਇਸ ਤੀਜੀ ਲਹਿਰ ਦਾ ਅਸਰ ਬੱਚਿਆਂ ’ਤੇ ਜ਼ਿਆਦਾ ਦੇਖਣ ਨੂੰ ਮਿਲੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ 12-18 ਸਾਲ ਉਮਰ ਵਰਗ ’ਚ 15-17 ਕਰੋੜ ਬੱਚੇ ਹਨ। ਭਾਰਤ ਨੂੰ ਵਿਕਸਿਤ ਦੇਸ਼ਾਂ ਵਾਂਗ ਇਸ ਉਮਰ ਵਰਗ ਲਈ ਵੈਕਸੀਨ ਖਰੀਦਣ ਬਾਰੇ ਰਣਨੀਤੀ ਬਣਾਉਣੀ ਚਾਹੀਦੀ ਹੈ।

ਪੜੋ ਹੋਰ ਖਬਰਾਂ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਦਲੇ 8 ਸੂਬਿਆਂ ਦੇ ਰਾਜਪਾਲ

ਰਿਪੋਰਟ ਅਨੁਸਾਰ, ਗਲੋਬਲ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਤੀਜੀ ਲਹਿਰ ਦੇ ਸਿਖਰ ਦੌਰਾਨ ਦੂਜੀ ਲਹਿਰ ਦੇ ਮੁਕਾਬਲੇ ਜ਼ਿਆਦਾ ਲੋਕ ਇਨਫੈਕਟਿਡ ਹੋਣਗੇ। ਬੈਂਕ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਇਸ ਲਹਿਰ ਦਾ ਅਸਰ ਲੱਗਭਗ 98 ਦਿਨਾਂ ਤੱਕ ਰਹਿ ਸਕਦਾ ਹੈ। ਇਸ ਤੋਂ ਇਲਾਵਾ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਦੂਜੀ ਲਹਿਰ ਜਿੰਨੀ ਹੀ ਗੰਭੀਰ ਹੋ ਸਕਦੀ ਹੈ। ਹਾਲਾਂਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਵੈਕਸੀਨੇਸ਼ਨ ਮੁਹਿੰਮ ਦਾ ਵੀ ਫਾਇਦਾ ਲੋਕਾਂ ਨੂੰ ਮਿਲੇਗਾ। ਇਸ ਲਹਿਰ ’ਚ ਮ੍ਰਿਤਕਾਂ ਦੀ ਗਿਣਤੀ ਦੂਜੀ ਲਹਿਰ ਦੇ ਮੁਕਾਬਲੇ ਘੱਟ ਹੋ ਸਕਦੀ ਹੈ। ਇਸ ’ਚ ਦੱਸਿਆ ਗਿਆ ਹੈ ਕਿ ਵਿਕਸਿਤ ਦੇਸ਼ਾਂ ’ਚ ਦੂਜੀ ਲਹਿਰ ਦੀ ਮਿਆਦ 108 ਅਤੇ ਤੀਜੀ ਦੀ 98 ਦਿਨ ਸੀ। ਜੇਕਰ ਇਸ ਵਾਰ ਬਿਹਤਰ ਤਿਆਰੀ ਕੀਤੀ ਜਾਂਦੀ ਹੈ ਤਾਂ ਮੌਤਾਂ ਦੀ ਦਰ ਘੱਟ ਕੀਤੀ ਜਾ ਸਕਦੀ ਹੈ।

-PTC News

Related Post