3 ਮਿੰਟ 'ਚ ਹੀ 150 ਕਰੋੜ ਡਾਲਰ ਰੁਪਏ ਦੀ ਕੀਤੀ ਸ਼ਾਪਿੰਗ! 

By  Joshi November 12th 2017 06:44 PM

Alibaba online shopping record crushed: ਕੀ ਹੋਵੇ ਜੇਕਰ ਤੁਹਾਨੂੰ ਕੋਈ ਦੱਸੇ ਕਿ 3 ਮਿੰਟ 'ਚ ਹੀ 150 ਕਰੋੜ ਡਾਲਰ ਰੁਪਏ ਦੀ ਸ਼ਾਪਿੰਗ ਕੀਤੀ ਗਈ? ਜੀ ਹਾਂ ਇਹ ਸੱਚ ਹੈ!

Alibaba online shopping record crushed: 3 ਮਿੰਟ 'ਚ ਹੀ 150 ਕਰੋੜ ਡਾਲਰ ਰੁਪਏ ਦੀਦਰਅਸਲ, ਚੀਨ 'ਚ 'ਸਿੰਗਲਸ ਡੇ' ਮਨਾਇਆ ਗਿਆ ਸੀ ਅਤੇ ਇਸ ਦਿਨ ਬਹੁਤ ਲੋਕਾਂ ਨੇ ਸ਼ਾਪਿੰਗ ਕੀਤੀ ਸੀ। ਇਸ ਦਿਨ ਲੋਕਾਂ ਨੇ ਸਿਰਫ 3 ਮਿੰਟ 'ਚ ਹੀ 150 ਕਰੋੜ ਡਾਲਰ ਦੀ ਰਿਕਾਰਡ ਆਨਲਾਈਨ ਖਰੀਦਦਾਰੀ ਕਰ ਲਈ।

Alibaba online shopping record crushed: 3 ਮਿੰਟ 'ਚ ਹੀ 150 ਕਰੋੜ ਡਾਲਰ ਰੁਪਏ ਦੀਅਲੀਬਾਬਾ ਦੇ ਆਨਲਾਈਨ ਵੈਂਚਰ ਟੀਮਾਲ, ਜੋ ਕਿ ਚੀਨ ਦਾ ਮੋਹਰੀ ਈ-ਕਾਮਰਸ ਦਿੱਗਜ ਮੰਨਿਆ ਜਾਂਦਾ ਹੈ 'ਤੇ ਇਹ ਖਰੀਦਦਾਰੀ ਹੋਈ ਹੈ। ਦਰਅਸਲ, ਸਿੰਗਲਸ ਡੇ 'ਤੇ ਇਸ ਸਾਈਟ ਵੱਲੋਂ ਲੋਕਾਂ ਨੂੰ ਬਹੁਤ ਸਾਰੇ ਸਾਮਾਨਾਂ 'ਤੇ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ।

Alibaba online shopping record crushed: 3 ਮਿੰਟ 'ਚ ਹੀ 150 ਕਰੋੜ ਡਾਲਰ ਰੁਪਏ ਦੀ

Alibaba online shopping record crushed: ਮਿਲੀ ਜਾਣਕਾਰੀ ਦੇ ਅਨੁਸਾਰ, 13 ਘੰਟੇ ਦੇ ਅੰਦਰ 18.1 ਅਰਬ ਡਾਲਰ ਦੀ ਹੋਈ ਸ਼ਾਪਿੰਗ ਨੇ ਪਿਛਲੇ ਸਾਲ ਦਾ ਰਿਕਾਰਡ ਵੀ ਤੋੜ ਕੇ ਟੱਖ ਦਿੱਤਾ ਹੈ। ਪਿਛਲੇ ਸਾਲ ਇਹ ਵਿਕਰੀ 120.7 ਅਰਬ ਯੂਆਨ ਦੀ ਸੀ ਅਤੇ ਤਕਰੀਬਨ 3 ਮਿੰਟ 'ਚ ਇਹ ਵਿਕਰੀ 10 ਅਰਬ ਯੂਆਨ (ਕਰੀਬ 1.5 ਬਿਲੀਅਨ) ਨੂੰ ਪਾਰ ਕਰ ਗਈ ਸੀ। ਸਾਈਟ ਅਲੀਬਾਬਾ ਦੇ ਮੁਤਾਬਕ ਸਾਲ 2016 'ਚ ਜਦੋਂ ਇੰਨੀ ਵਿਕਰੀ ਹੋਈ ਸੀ ਤਾਂ ਕਰੀਬ 6 ਮਿੰਟ 58 ਸਕਿੰਟ ਦਾ ਸਮਾਂ ਲੱਗਾ ਸੀ।

—PTC News

Related Post