ਬੈਂਕਾਂ ਤੋਂ ਲੋਨ ਲੈਣ ਵਾਲੇ ਗਾਹਕਾਂ ਲਈ ਰਾਹਤ ਭਰੀ ਖ਼ਬਰ
Jagroop Kaur
October 28th 2020 08:24 PM --
Updated:
October 28th 2020 08:26 PM
ਬਿਊਰੋ ਰਿਪੋਰਟ: ਕਰਜ਼ਦਾਰਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ ,ਹੁਣ ਬੈਂਕ ਮੋੜਨਗੇ ਕਰਜ਼ 'ਤੇ ਵਸੂਲਿਆ ਹੋਇਆ ਚੱਕਰਵਰਤੀ ਵਿਆਜ।ਜੀ ਹਾਂ, ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਤੁਹਾਡੇ ਲੋਨ ਦੀ ਈਐੱਮਆਈ ਤੇ ਲੱਗਿਆ ਚੱਕਰਵਰਤੀ ਵਿਆਜ ਹੁਣ ਬੈਂਕਾਂ ਨੂੰ ਵਾਪਿਸ ਦੇਣਾ ਪਵੇਗਾ. ਕੇਂਦਰੀ ਖਜਾਨਾ ਮੰਤਰਾਲੇ ਵੱਲ਼ੋਂ ਇਸਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ|ਜੇ ਤੁਸੀਂ ਵੀ ਬੈਂਕ ਜਾਂ ਕਿਸੇ ਹੋਰ ਵਿੱਤੀ ਸੰਸਥਾ ਤੋਂ ਕਰਜ਼ ਲਿਆ ਹੈ, ਤਾਂ ਤੁਹਾਡੇ ਲਈ ਇਹ ਚੰਗੀ ਖ਼ਬਰ ਹੈ. ਕੇਂਦਰ ਸਰਕਾਰ ਦੀ ਵਿਆਜ ਮੁਆਫੀ ਸਕੀਮ ਦੇ ਤਹਿਤ ਰਿਜ਼ਰਵ ਬੈਂਕ ਨੂੰ ਕਰਜ਼ਧਾਰਕਾਂ ਦਾ ਪੈਸਾ ਮੋੜਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ... ਪਰ ਇਹ ਕਿਹੜਾ ਵਿਆਜ ਹੈ, ਜਿਸਤੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ, ਸਭ ਤੋਂ ਪਹਿਲਾਂ ਇਹ ਸਮਝਣਾ ਵੀ ਜ਼ਰੂਰੀ ਹੈ।