ਭਾਰੀ ਬਰਸਾਤ ਕਾਰਨ ਅਮਰਨਾਥ ਯਾਤਰਾ ਬਾਲਟਾਲ-ਪਹਿਲਗਾਮ ਵਿਖੇ ਰੋਕੀ ਗਈ, 48 ਘੰਟੇ ਤੱਕ ਮੌਸਮ ਖਰਾਬ ਰਹਿਣ ਦਾ ਅਨੁਮਾਨ 

By  Joshi June 28th 2018 10:11 AM

ਭਾਰੀ ਬਰਸਾਤ ਕਾਰਨ ਅਮਰਨਾਥ ਯਾਤਰਾ ਬਾਲਟਾਲ-ਪਹਿਲਗਾਮ ਵਿਖੇ ਰੋਕੀ ਗਈ, 48 ਘੰਟੇ ਤੱਕ ਮੌਸਮ ਖਰਾਬ ਰਹਿਣ ਦਾ ਅਨੁਮਾਨ

ਭਾਰੀ ਮੀਂਹ ਦੀ ਵਜ੍ਹਾ ਤੋਂ ਵੀਰਵਾਰ ਸਵੇਰੇ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਅਧਿਕਾਰੀਆਂ ਦੇ ਮੁਤਾਬਕ, ਬੁੱਧਵਾਰ ਰਾਤ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸਦੀ ਵਜ੍ਹਾ ਕਾਰਨ ਬਾਲਟਾਲ-ਪਹਿਲਗਾਮ ਵਿਖੇ ਤਿਲਕਣ ਹੋ ਗਈ ਹੈ। ਅਜਿਹੇ 'ਚ ਯਾਤਰੀਆਂ ਅਤੇ ਵਾਹਨਾਂ ਦਾ ਅੱਗੇ ਜਾਣਾ ਖਤਰਨਾਕ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

amarnath yatra stops due to rainਮੀਂਹ ਦੇ ਬਾਵਜੂਦ ਕਈ ਹੋਰ ਯਾਤਰੀ ਚੰਦਨਵਾੜੀ ਲਈ ਰਵਾਨਾ ਹੋਏ ਸਨ। ਜੰਮੂ ਦੇ ਬੱਸ ਕੈਂਪ ਤੋਂ ਮਹਿਲਾਵਾਂ, ਬੱਚਿਆਂ ਅਤੇ ਸਾਧੂਆਂ ਸਮੇਤ 3000 ਤੀਰਥਯਾਤਰੀਆਂ ਦਾ ਜੱਥਾ ਬੁੱਧਵਾਰ ਸ਼ਾਮ ਪਹਿਲਗਾਮ ਅਤੇ ਬਾਲਟਾਲ ਆ ਗਿਆ ਸੀ।

ਮੌਸਮ ਵਿਭਾਗ ਦੇ ਮੁਤਾਬਕ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਸਮੇਤ 22 ਸੂਬਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ ਹੈ।

—PTC News

Related Post