ਚੀਤੇ ਦੀ ਫੁਰਤੀ ਵਾਂਗ ਦੌੜਦਾ ਹੈ ਇਹ 7 ਸਾਲ ਦਾ ਬੱਚਾ, ਦੇਖ ਕੇ ਰਹਿ ਜਾਓਗੇ ਦੰਗ ! ਦੇਖੋ ਵੀਡੀਓ

By  Jashan A February 13th 2019 04:11 PM

ਚੀਤੇ ਦੀ ਫੁਰਤੀ ਵਾਂਗ ਦੌੜਦਾ ਹੈ ਇਹ 7 ਸਾਲ ਦਾ ਬੱਚਾ, ਦੇਖ ਕੇ ਰਹਿ ਜਾਓਗੇ ਦੰਗ ! ਦੇਖੋ ਵੀਡੀਓ,ਵਾਸ਼ਿੰਗਟਨ: ਅਮਰੀਕਾ 'ਚ ਫਲੋਰੀਡਾ ਸ਼ਹਿਰ ਦੇ ਰਹਿਣ ਵਾਲੇ ਇੱਕ ਸੱਤ ਸਾਲ ਦੇ ਬੱਚੇ ਨੇ ਤਹਿਲਕਾ ਮਚਾਇਆ ਹੋਇਆ। ਦਰਅਸਲ 7 ਸਾਲ ਦਾ ਇਹ ਬੱਚਾ ਚੀਤੇ ਵਾਂਗ ਤੇਜ਼ ਰਫ਼ਤਾਰ ਨਾਲ ਦੌੜਦਾ ਹੈ। ਇਸ ਬੱਚੇ ਦਾ ਨਾਮ ਰੂਡੋਲਫ ਇੰਗ੍ਰਾਮ ਉਰਫ ਬਲੇਜ਼ ਦੀ ਗ੍ਰੇਟ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਇਕ ਦਿਨ ਉਸੈਨ ਬੋਲਟ ਦਾ ਰਿਕਾਰਡ ਤੋੜ ਦੇਵੇਗਾ।

america ਚੀਤੇ ਦੀ ਫੁਰਤੀ ਵਾਂਗ ਦੌੜਦਾ ਹੈ ਇਹ 7 ਸਾਲ ਦਾ ਬੱਚਾ, ਦੇਖ ਕੇ ਰਹਿ ਜਾਓਗੇ ਦੰਗ ! ਦੇਖੋ ਵੀਡੀਓ

ਇਸ ਬੱਚੇ ਦੀ ਦੌੜ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਰੂਡੋਲਫ ਦੇ ਪੰਜ ਸਾਲ ਦੀ ਉਮਰ ਵਿਚ ਉਸ ਦੇ 6 ਪੈਕ ਐਬਸ ਸਨ।

america ਚੀਤੇ ਦੀ ਫੁਰਤੀ ਵਾਂਗ ਦੌੜਦਾ ਹੈ ਇਹ 7 ਸਾਲ ਦਾ ਬੱਚਾ, ਦੇਖ ਕੇ ਰਹਿ ਜਾਓਗੇ ਦੰਗ ! ਦੇਖੋ ਵੀਡੀਓ

ਇਸ ਬੱਚੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਉਹ ਤਿੰਨ ਵਾਰ AAU All-American ਅਤੇ 13.48 ਸੈਕੰਡ ਵਿਚ 100 ਮੀਟਰ ਦੌੜ ਦਾ ਚੈਂਪੀਅਨ ਹੈ। ਉਸ ਦਾ ਦਾਅਵਾ ਹੈ ਕਿ ਉਹ ਭਵਿੱਖ ਵਿਚ ਹੇਸਮਨ ਟ੍ਰਾਫੀ (Heisman Trophy) ਜਿੱਤੇਗਾ।

-PTC News

Related Post