ਅਮਰੀਕਾ-ਕੈਨੇਡਾ 'ਚ ਵਧਿਆ ਹੀਟਵੇਵ ਦਾ ਕਹਿਰ, ਭਿਆਨਕ ਗਰਮੀ ਕਾਰਨ 100 ਤੋਂ ਵਧੇਰੇ ਮੌਤਾਂ

By  Baljit Singh July 2nd 2021 03:44 PM

ਵਾਸ਼ਿੰਗਟਨ/ਓਟਾਵਾ: ਅਮਰੀਕਾ ਅਤੇ ਕੈਨੇਡਾ ਵਿਚ ਹੀਟਵੇਵ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਧਿਕਾਰੀਆਂ ਅਨੁਸਾਰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਅਤੇ ਅਮਰੀਕੀ ਰਾਜ ਵਾਸ਼ਿੰਗਟਨ ਅਤੇ ਓਰੇਗਨ ਵਿਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ਅਤੇ ਕੈਨਡਾ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਹੁਤ ਸਾਰੇ ਲੋਕ ਘਰਾਂ ਵਿਚ ਏਅਰ ਕੰਡੀਸ਼ਨਰ ਅਤੇ ਪੱਖੇ ਤੋਂ ਬਿਨਾਂ ਮਰੇ ਹੋਏ ਪਾਏ ਗਏ, ਜਿਨ੍ਹਾਂ ਵਿਚੋਂ ਕੁਝ 97 ਸਾਲ ਦੀ ਉਮਰ ਤੱਕ ਦੇ ਬਜ਼ੁਰਗ ਸਨ।

ਪੜੋ ਹੋਰ ਖਬਰਾਂ: ਪਾਕਿ ‘ਚ ਭਾਰਤੀ ਦੂਤਘਰ ਦੀ ਸੁਰੱਖਿਆ ਨਾਲ ਖਿਲਵਾੜ, ਭਾਰਤੀ ਮਿਸ਼ਨ ਅੰਦਰ ਨਜ਼ਰ ਆਇਆ ਡਰੋਨ

ਮੌਸਮ ਵਿਗਿਆਨੀਆਂ ਨੇ ਪ੍ਰਸ਼ਾਂਤ ਉੱਤਰ ਪੱਛਮੀ ਖੇਤਰ ਅਤੇ ਪੱਛਮੀ ਕੈਨੇਡਾ ਵਿਚ ਰਿਕਾਰਡ ਤੋੜ ਗਰਮੀ ਦੀ ਚਿਤਾਵਨੀ ਦਿੱਤੀ ਹੈ। ਇਸ ਚਿਤਾਵਨੀ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਕੂਲਿੰਗ ਸੈਂਟਰ ਬਣਾਏ, ਬੇਘਰੇ ਲੋਕਾਂ ਨੂੰ ਪਾਣੀ ਵੰਡਿਆ ਅਤੇ ਕਈ ਹੋਰ ਕਦਮ ਚੁੱਕੇ। ਫਿਰ ਵੀ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ ਸੈਂਕੜੇ ਲੋਕਾਂ ਦੀ ਗਰਮੀ ਨਾਲ ਮੌਤ ਹੋਣ ਦਾ ਖਦਸ਼ਾ ਹੈ। ਉੱਤਰ ਪੱਛਮੀ ਖੇਤਰ ਅਤੇ ਪੱਛਮੀ ਕੈਨੇਡਾ ਦੇ ਅੰਦਰੂਨੀ ਇਲਾਕਿਆਂ ਵਿਚ ਅਜੇ ਵੀ ਭਾਰੀ ਗਰਮੀ ਦੀ ਚਿਤਾਵਨੀ ਹੈ।

ਪੜੋ ਹੋਰ ਖਬਰਾਂ: 12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ ‘ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ

ਓਰੇਗਨ, ਅਮਰੀਕਾ ਵਿਚ ਹੋਈਆਂ ਮੌਤਾਂ

ਪ੍ਰਵਾਸੀ ਮਜ਼ਦੂਰ ਦੀ ਲਾਸ਼ ਅਮਰੀਕਾ ਦੇ ਓਰੇਗਨ ਰਾਜ ਵਿਚ ਇੱਕ ਨਰਸਰੀ ਵਿਚ ਮਿਲੀ। ਓਰੇਗਨ ਦੇ ਮੈਡੀਕਲ ਜਾਂਚਕਰਤਾ ਨੇ ਵੀਰਵਾਰ ਨੂੰ ਕਿਹਾ ਕਿ ਇਕੱਲੇ ਇਸ ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ 79 ਹੋ ਗਈ ਹੈ, ਬਹੁਤੀਆਂ ਮੌਤਾਂ ਮੌਨਟੋਮਾਹ ਕਾਊਂਟੀ ਵਿਚ ਹੋਈਆਂ। ਵਾਸ਼ਿੰਗਟਨ ਰਾਜ ਦੇ ਅਧਿਕਾਰੀਆਂ ਨੇ ਗਰਮੀ ਕਾਰਨ 20 ਤੋਂ ਵੱਧ ਮੌਤਾਂ ਹੋਣ ਦੀ ਖਬਰ ਦਿੱਤੀ ਹੈ, ਪਰ ਇਹ ਗਿਣਤੀ ਵੱਧ ਸਕਦੀ ਹੈ। ਅਮਰੀਕਾ ਦੇ ਸੀਐਟਲ, ਪੋਰਟਲੈਂਡ ਅਤੇ ਕਈ ਹੋਰ ਸ਼ਹਿਰਾਂ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ ਹਨ ਅਤੇ ਕੁਝ ਥਾਵਾਂ ਉੱਤੇ ਪਾਰਾ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ।

ਪੜੋ ਹੋਰ ਖਬਰਾਂ: 300 ਯੂਨਿਟ ਮੁਫ਼ਤ ਬਿਜਲੀ ‘ਤੇ ਘਿਰੇ ਕੇਜਰੀਵਾਲ, ਨਰੇਸ਼ ਗੁਜਰਾਲ ਨੇ ਚੁੱਕੇ ਸੁਵਾਲ

ਹੁਣ ਤੱਕ ਕੈਨੇਡਾ ਵਿਚ 486 ਮੌਤਾਂ ਹੋਈਆਂ

ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਦੀ ਚੀਫ ਕੋਰੋਨਰ ਲੀਜ਼ਾ ਲੈਪੋਇੰਟ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੂੰ ਸ਼ੁੱਕਰਵਾਰ ਅਤੇ ਬੁੱਧਵਾਰ ਦੁਪਹਿਰ ਦੇ ਵਿਚਕਾਰ ਘੱਟੋ ਘੱਟ 486 ਲੋਕਾਂ ਦੀ ਅਚਾਨਕ ਮੌਤ ਹੋਣ ਦੀ ਖਬਰ ਮਿਲੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਦੱਸਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਇਨ੍ਹਾਂ ਵਿੱਚੋਂ ਕਿੰਨੀਆਂ ਮੌਤਾਂ ਗਰਮੀ ਕਾਰਨ ਹੋਈਆਂ, ਪਰ ਇਹ ਮੌਤਾਂ ਗਰਮੀ ਦੇ ਕਾਰਨ ਹੋਣ ਦੀ ਸੰਭਾਵਨਾ ਹੈ।

-PTC News

Related Post