ਅਮਰੀਕਾ 'ਚ ਪੈਸੇ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ,ਕਮਰੇ ਚੋਂ ਮਿਲੀ ਲਾਸ਼

By  Jashan A February 7th 2019 09:32 AM

ਅਮਰੀਕਾ 'ਚ ਪੈਸੇ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ,ਕਮਰੇ ਚੋਂ ਮਿਲੀ ਲਾਸ਼,ਅਮਰੀਕਾ 'ਚ ਇੱਕ ਪੰਜਾਬੀ ਨੌਜਵਾਨ ਦੀ ਭੇਤ ਭਰੇ ਹਾਲਾਤ 'ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਮੁਕੇਰੀਆਂ ਨੇੜਲੇ ਪਿੰਡ ਉਮਰਪੁਰ ਦਾ ਰਹਿਣ ਵਾਲਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਰਹੀ ਹੈ।

america ਅਮਰੀਕਾ 'ਚ ਪੈਸੇ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ,ਕਮਰੇ ਚੋਂ ਮਿਲੀ ਲਾਸ਼

ਪਰਿਵਾਰ ਨੇ ਮੌਤ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ 'ਚ ਉਨ੍ਹਾਂ ਦੀ ਮੱਦਦ ਕੀਤੀ ਜਾਵੇ।

america ਅਮਰੀਕਾ 'ਚ ਪੈਸੇ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ,ਕਮਰੇ ਚੋਂ ਮਿਲੀ ਲਾਸ਼

ਪਰਿਵਾਰਿਕ ਮੈਬਰਾਂ ਮੁਤਾਬਕ ਉਹਨਾਂ ਦਾ ਪੁੱਤਰ ਨਿਊ ਜਰਸੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਜਸਵਿੰਦਰ ਸਿੰਘ ਦਾ ਮਕਾਨ ਮਾਲਕ ਆਪਣਾ ਕਿਰਾਇਆ ਲੈਣ ਲਈ ਕਮਰੇ 'ਚ ਪੁੱਜਾ ਤਾਂ ਅੰਦਰ ਜਸਵਿੰਦਰ ਦੀ ਲਾਸ਼ ਪਈ ਸੀ।

-PTC News

Related Post