ਅਮਰੀਕਾ ਰਹਿਣ ਵਾਲਿਆਂ ਲਈ ਅਹਿਮ ਖਬਰ, ਆ ਸਕਦੀ ਹੈ ਬੰਦ (ਸ਼ਟਡਾਊਨ) ਦੀ ਨੌਬਤ!

By  Joshi January 20th 2018 03:04 PM -- Updated: January 20th 2018 03:08 PM

America: US government shutdown begins, spending bill fails in Senate: ਡੋਨਾਲਡ ਟਰੰਪ ਨੂੰ ਅਮਰੀਕਾ ਦੀ ਵਾਗਡੋਰ ਸੰਭਾਲਿਆਂ ਅਜੇ ਸਾਲ ਹੋਇਆ ਹੈ ਅਤੇ ਅਮਰੀਕਾ 'ਚ ਸ਼ਟਡਾਊਨ ਹੋਣ ਦੇ ਆਸਾਰ ਨਜ਼ਰ ਆਉਣ ਲੱਗੇ ਹਨ।

ਮਿਲੀ ਜਾਣਕਾਰੀ ਮੁਤਾਬਕ, ਸਰਕਾਰੀ ਖਰਚਿਆਂ ਨਾਲ ਇੱਕ ਜ਼ਰੂਰੀ ਬਿੱਲ ਸੰਸਦ 'ਚ ਪੇਸ਼ ਤਾਂ ਕੀਤਾ ਗਿਆ, ਪਰ ਉਸਨੁੰ ਬਹੁਮਤ ਨਾ ਮਿਲਣ ਕਾਰਨ ਉਥੇ ਸਰਕਾਰ ਨੂੰ 'ਸ਼ਟਡਾਊਨ' ਕਰਨਾ ਪੈ ਗਿਆ ਹੈ।

America: US government shutdown begins, spending bill fails in Senate:ਸੂਤਰਾਂ ਮੁਤਾਬਕ, ਇਸ ਬਿੱਲ ਨੂੰ ਸੰਸਦ 'ਚ ਮਨਜ਼ੂਰੀ ਮਿਲਜ਼ ਲਈ 60 ਵੋਟਾਂ ਲੋੜੀਂਦੀਆਂ ਸਨ, ਪਰ ਉਸ ਗਿਣਤੀ ਦੇ ਮੁਕਾਬਲੇ 48 ਸੰਸਦੀ ਮੈਂਬਰਾਂ ਨੇ ਬਿੱਲ ਵਿਰੁੱਧ ਵੋਟਿੰਗ ਕਰ ਦਿੱਤੀ।

America: US government shutdown begins, spending bill fails in Senate: ਦੋਵੇਂ ਰਿਪਬਲੀਕਨ ਅਤੇ ਡੈਮੋਕ੍ਰੈਟ ਇਸ ਬਿੱਲ ਦੇ ਮੁੱਦੇ 'ਤੇ ਸਹਿਮਤ ਨਹੀਂ ਹੋ ਸਕੇ, ਜਿਸ ਕਾਰਨ ਸ਼ਟਡਾਊਨ ਦੀ ਨੌਬਤ ਆਉਣੀ ਸੁਭਾਵਿਕ ਸੀ।

ਦੱਸ ਦੇਈਏ ਕਿ ਅਜਿਹਾ ਹੋਣ ਦੀ ਸੂਰਤ 'ਚ ਕਈ ਸਰਕਾਰੀ ਵਿਭਾਗਾਂ ਨੂੰ ਬੰਦ ਕਰਨਾ ਪੈ ਸਕਦਾ ਹੈ, ਜਿਸ ਕਾਰਨ ਕਈ ਲੱਖਾਂ ਕਰਮਚਾਰੀਆਂ ਨੂੰ ਮਜਬੂਰੀ 'ਚ ਬਿਨ੍ਹਾਂ ਕਿਸੇ ਵੇਤਨ ਤੋਂ ਘਰ ਬੈਠਣਾ ਪੈ ਸਕਦਾ ਹੈ।

America: US government shutdown begins, spending bill fails in Senate:ਇਸ 'ਤੇ ਅਸਹਿਮਤੀ ਹੋਣ ਦੀ ਮੁੱਖ ਵਜ੍ਹਾ ਇਮੀਗ੍ਰੇਸ਼ਨ ਦੱਸੀ ਜਾ ਰਹੀ ਹੈ, ਜਿਸ 'ਚ ਡੈਮੋਕ੍ਰੇਟਿਕ ਪਾਰਟੀ ਜੋ ਕਿ ਵਿਰੋਧੀ ਧਿਰ ਹੈ, ਦਾ ਮੰਨਣਾ ਹੈ ਕਿ ਮੈਕਸੀਕੋ ਅਤੇ ਮੱਧ ਏਸ਼ੀਆ ਤੋਂ ਅਮਰੀਕਾ ਵਿਚ ਆਏ ਰਿਫੂਜੀਆਂ ਨੂੰ ਦੇਸ਼ ਤੋਂ ਕੱਢਣਾ ਸਰਸਰ ਗਲਤ ਹੈ, ਜਦਕਿ ਰਿਪਬਲਿਕਨ ਪਾਰਟੀ ਇਸ 'ਤੇ ਸਹਿਮਤ ਨਹੀਂ ਹੋ ਰਹੀ ਹੈ।

America: US government shutdown begins, spending bill fails in Senate: ਦੱਸ ਦੇਈਏ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਸਨ ਤਾਂ ਇਹਨਾਂ ਰਿਫੂਜੀਆਂ ਨੂੰ ਅਸਥਾਈ ਕਾਨੂੰਨੀ ਦਰਜਾ ਮਿਲਿਆ ਸੀ।

ਟਰੰਪ ਨੇ ਇਸ ਮਸਲੇ 'ਤੇ ਟਵੀਟ ਕੀਤਾ, 'ਸੈਨੇਟ ਤੋਂ ਪਾਸ ਕਰਾਉਣ ਲਈ ਡੈਮੋਕ੍ਰੇਟ ਦੀ ਸਹਿਮਤੀ ਦੀ ਜ਼ਰੂਰਤ ਹੈ, ਪਰ ਉਹ ਇਸ ਦੇ ਬਦਲੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਕਮਜ਼ੋਰ ਸਰਹੱਦਾਂ ਚਾਹੁੰਦੇ ਹਨ।'

ਇਸ ਤੋਂ ਪਹਿਲਾਂ ਸ਼ਟਡਾਊਨ ਦੀ ਨੌਬਤ ਵਾਲਾ ਮਾਹੌਲ 1990 ਤੋਂ ਬਾਅਦ ਤੋਂ ਲੈ ਕੇ ਹੁਣ ਤੱਕ 5 ਵਾਰ ਬਣਿਆ ਹੈ।

—PTC News

Related Post