ਕਿਸਾਨਾਂ ਦੇ ਹੱਕ 'ਚ ਆਏ ਪੰਜਾਬ ਸਟੇਟ ਆਈਕਨ' ਸੋਨੂ ਸੂਦ

By  Jagroop Kaur November 27th 2020 04:43 PM -- Updated: November 27th 2020 04:58 PM

ਕੋਰੋਨਾ ਮਹਾਮਾਰੀ ਦੌਰਾਨ ਹਜ਼ਾਰਾਂ ਲੱਖਾਂ ਲੋਕਾਂ ਲਈ ਮਸੀਹਾ ਬਣ ਅਪੜਨ ਵਾਲੇ ਬਾਲੀਵੁੱਡ ਅਦਾਕਾਰ ਇੱਕ ਵਾਰ ਫਿਰ ਸਾਹਮਣੇ ਆਏ ਹਨ। ਜਿਥੇ ਉਹਨਾਂ ਅੰਨਦਾਤਾ ਕਿਸਾਨ ਦੀ ਹਿਮਾਇਤ ਕੀਤੀ ਹੈ , ਸੋਨੂ ਸੂਦ ਨੇ ਟਵੀਟ ਕੀਤਾ ਜਿਸ ਵਿਚ ਉਹਨਾਂ ਕਿਹਾ ਕਿ 'ਕਿਸਾਨ ਮੇਰਾ ਰੱਬ ਹੈ'। ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਜਿਥੇ ਪੰਜਾਬ ਦੇ ਕਲਾਕਾਰਾਂ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕੀ ਹੈ ਉਥੇ ਹੀ ਹੁਣ ਬਾਲੀਵੁੱਡ ਅਦਾਕਾਰ ਤੇ ਪੰਜਾਬ ਦਾ ਸਟੇਟ ਆਈਕਨ ਸੋਨੂੰ ਸੂਦ ਨੇ ਟਵੀਟ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ ਹੈ।

ਸੋਨੂੰ ਸੂਦ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਨਾਲ ਹੀ ਇਸ 'ਤੇ ਕਈ ਲੋਕ ਟਵੀਟ ਵੀ ਕਰ ਰਹੇ ਹਨ ਅਤੇ ਆਪਣਾ ਰਿਐਕਸ਼ਨ ਵੀ ਦੇ ਰਹੇ ਹਨ। ਦੱਸ ਦੇਈਏ ਕਿ ਸੋਨੂ ਸੂਦ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਬੇਬਾਕੀ ਨਾਲ ਹਰ ਮੁੱਦੇ 'ਤੇ ਬੋਲਦੇ ਹਨ।

Sonu Sood gave his support amid farmers' protest in North India, saying ' Farmer is my God' (see tweet) – tvshowcity

ਦੱਸ ਦੇਈਏ ਕਿ ਸੋਨੂ ਸੂਦ ਦੇ ਇਲਾਵਾ ਤਹਿਸੀਨ ਪੂਨਾਵਾਲਾ, ਬਾਲੀਵੁਡ ਡਾਇਰੈਕਟਰ ਅਤੇ ਸਵਰਾ ਭਾਸਕਰ ਵਰਗੇ ਸੈਲਿਬ੍ਰਿਟੀਜ ਨੇ ਵੀ ਕਿਸਾਨਾਂ ਨੂੰ ਲੈ ਕੇ ਆਪਣਾ ਸਮਰਥਨ ਵੀ ਦਿੱਤਾ। ਉੱਥੇ ਹੀ ਪੰਜਾਬ ਦੇ ਕਲਾਕਾਰ ਐਮੀ ਵਿਰਕ, ਜੈਜੀ ਬੀ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਬੱਬੂ ਮਾਨ ਕਿਸਾਨਾਂ ਦੇ ਸਮਰਥਨ 'ਚ ਪੋਸਟ ਸਾਂਝਾ ਕਰਦੇ ਹੋਏ ਨਜ਼ਰ ਆਏ।Farm bills: Over 265 farmers' groups stage nationwide protest, Opposition parties join in

Related Post