ਕੋਰੋਨਾ ਮਹਾਮਾਰੀ ਦੇ ਚਲਦਿਆਂ UK ਦੇ ਪ੍ਰਧਾਨ ਮੰਤਰੀ ਨੇ ਲਿਆ ਅਹਿਮ ਫੈਸਲਾ

By  Jagroop Kaur January 5th 2021 06:00 PM -- Updated: January 5th 2021 06:34 PM

ਕੋਰੋਨਾਵਾਇਰਸ ਯੂਕੇ, ਯੁਨਾਈਟਡ ਕਿੰਗਡਮ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੇ ਭਾਰਤ ਦੌਰੇ ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ , ਜਿਥੇ ਉਹਨਾਂ ਵੱਲੋ ਇਸ ਮਹੀਨੇ ਦੇ ਅਖੀਰ ਵਿਚ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ, ਮੰਗਲਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਉਹਨਾਂ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ 2021 ਲਈ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਪਰ ਉਹਨਾਂ ਵੱਲੋਂ ਚਾਣਚੱਕ ਇਸ ਦੌਰੇ ਨੂੰ ਰੱਦ ਕਰਨਾ ਪਿਆ ਹੈ।The United Kingdom Prime Minister Boris Johnson has canceled his visit to India for Republic Day 2021 citing Coronavirus UK as a reason.ਹੋਰ ਪੜ੍ਹੋ : ਹਿਮਾਚਲ ‘ਚ ਬਰਡ ਫਲੂ ਨੇ ਦਿੱਤੀ ਦਸਤਕ, 1700 ਪਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ

ਪ੍ਰਧਾਨ ਮੰਤਰੀ ਬੋਰਿਸ ਵੱਲੋਂ ਦੇਸ਼ ਵਿੱਚ ਮਹਾਂਮਾਰੀ ਪ੍ਰਤੀਕ੍ਰਿਆ ਦੀ ਨਿਗਰਾਨੀ ਕਰਨ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਯੂਕੇ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਇਹ ਦੌਰਾ ਰੱਦ ਕੀਤਾ ਹੈ , ਦੱਸਣਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣੇ ਸਨ।Image

ਹੋਰ ਪੜ੍ਹੋ : ਖ਼ੁਸ਼ਖ਼ਬਰੀ, ਭਾਰਤ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਮਨਜ਼ੂਰੀ

ਇਸ ਫੈਸਲੇ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਫਸੋਸ ਪ੍ਰਗਟਾਇਆ ਕਿ ਯੂਕੇ ਵਿੱਚ ਕੋਰੋਨਾਵਾਇਰਸ ਨਾਲ ਸਬੰਧਤ ਗੰਭੀਰ ਸਥਿਤੀ ਕਾਰਨ ਉਸਨੂੰ ਆਪਣੀ ਭਾਰਤ ਯਾਤਰਾ ਰੱਦ ਕਰਨੀ ਪਈ ਹੈ ।

ਮਿਲੀ ਜਾਣਕਾਰੀ ਮੁਤਾਬਿਕ : ਯੂ.ਕੇ. ਸਰਕਾਰ ਨੇ ਐਲਾਨ ਕੀਤਾ ਹੈ ਕਿ ਬੀਤੀ ਰਾਤ ਘੋਸ਼ਿਤ ਕੀਤੀ ਗਈ ਕੌਮੀ ਤਾਲਾਬੰਦੀ ਦੇ ਰੌਸ਼ਨੀ ਵਿੱਚ, ਅਤੇ ਜਿਸ ਤੇਜ਼ੀ ਨਾਲ ਨਵਾਂ ਕੋਰੋਨਾਵਾਇਰਸ ਰੂਪ ਬਦਲ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕੇ ਵਿੱਚ ਰਹਿਣਾ ਉਨ੍ਹਾਂ ਲਈ ਮਹੱਤਵਪੂਰਨ ਸੀ ਤਾਂ ਜੋ ਉਹ ਵਾਇਰਸ ਪ੍ਰਤੀ ਘਰੇਲੂ ਪ੍ਰਤੀਕ੍ਰਿਆ ਵੱਲ ਧਿਆਨ ਦੇ ਸਕਣ।

Related Post