'ਸਿੱਖਾਂ ਦੀ ਸੇਵਾ ਭਾਵਨਾ ਨੂੰ ਸਲਾਮ' ਅਦਾਕਾਰ ਅਮਿਤਾਭ ਬੱਚਨ ਨੇ ਕੋਰੋਨਾ ਪੀੜਤਾਂ ਲਈ ਦਿੱਤੀ ਵੱਡੀ ਮਦਦ

By  Jagroop Kaur May 9th 2021 09:10 PM -- Updated: May 9th 2021 09:11 PM

ਕੋਰੋਨਾ ਮਹਾਮਾਰੀ ਦੌਰਾਨ ਜਿਥੇ ਦੇਸ਼ ਅਤੇ ਦੁਨੀਆ ਚ ਕੋਰੋਨਾ ਪੀੜਤਾਂ ਦੇ ਹੱਕਾਂ 'ਚ ਮਦਦ ਦੇ ਹੱਥ ਅੱਗੇ ਵਧੇ ਹਨ , ਉਥੇ ਹੀ ਇਸ ਲੜੀ ਚ ਨਾਮ ਸਾਹਮਣੇ ਆਇਆ ਬਾਲੀਵੁਡ ਅਮਿਤਾਭ ਬਚਨ ਦਾ ਜਿੰਨਾ ਨੇ ਕੋਰੋਨਾ ਕਾਰਨ ਬਣੇ ਔਖੇ ਹਾਲਾਤਾਂ ਵਿਚ ਸਿੱਖਾਂ ਦੀ ਸੇਵਾ ਭਾਵਨਾ ਨੂੰ ਸਲਾਮ ਕੀਤਾ ਹੈ। ਇਸ ਤੋਂ ਇਲਾਵਾ ਬਾਲੀਵੁੱਡ ਸੁਪਰ ਸਟਾਰ ਨੇ ਕਿਹਾ ਹੈ ਕਿ ਸਿੱਖਾਂ ਦੀ ਸੇਵਾ ਨੂੰ ਸਲਾਮ ਹੈ। ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਦਾ ਦਾਨ ਦਿੱਤਾ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਅਮਿਤਾਭ ਬਚਨ ਨੇ ਕੋਰੋਨਾ ਕਾਰਨ ਬਣੇ ਔਖੇ ਹਾਲਾਤਾਂ ਵਿਚ ਸਿੱਖਾਂ ਦੀ ਸੇਵਾ ਭਾਵਨਾ ਨੂੰ ਸਲਾਮ ਕੀਤਾ ਹੈ। ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਦਾ ਦਾਨ ਦਿੱਤਾ ਹੈ।Imageਜ਼ਿਕਰਯੋਗ ਹੈ ਕਿ ਇਸ ਰਾਹਤ ਕਾਰਜ ਵਿਚ ਬੀਤੇ ਦਿਨੀ ਐਕਸ਼ਨ ਫ਼ਿਲਮ ਦੇ ਡਾਇਰੈਕਟਰ ਰੋਹਿਤ ਸ਼ੈੱਟੀ ਨੇ ਵੀ ਮਦਦ ਦਾ ਹੱਥ ਅੱਗੇ ਵਾਦੂੰਦੇ ਹੋਏ , DSGMC ਨੂੰ ਵੱਡੀ ਰਕਮ ਦਿੱਤੀ ਸੀ ਤਾਂ ਜੋ ਕੋਰੋਨਾ ਪੀੜਤਾਂ ਦੀ ਮਦਦ ਕੀਤੀ ਜਾ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ|

Related Post