ਸੂਰਤ: ਇੱਕ ਹੀ ਪਰਿਵਾਰ ਦੇ 7 ਲੋਕਾਂ ਨੇ ਇੱਕਠਿਆਂ ਕੀਤੀ ਜੀਵਨ ਲੀਲਾ ਸਮਾਪਤ

By  Shameela Khan October 28th 2023 05:37 PM -- Updated: October 28th 2023 06:28 PM

ਸੂਰਤ: ਇੱਕ ਹੀ ਪਰਿਵਾਰ ਦੇ 7 ਲੋਕਾਂ ਵੱਲੋਂ ਜੀਵਨ ਲੀਲਾ ਸਮਾਪਤ ਕੀਤੇ ਜਾਣ ਨਾਲ ਸੂਰਤ 'ਚ ਹੜਕੰਪ ਮੱਚ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਅੱਧੀ ਰਾਤ ਨੂੰ ਪਰਿਵਾਰ ਨੇ ਸਮੂਹਿਕ ਖੁਦਕੁਸ਼ੀ ਦੀ ਯੋਜਨਾ ਬਣਾਈ ਹੋਵੇਗੀ। ਜਿਸ ਵਿੱਚ 6 ਲੋਕਾਂ ਨੇ ਜ਼ਹਿਰ ਪੀ ਕੇ ਅਤੇ ਇੱਕ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰ ਪੁਲਿਸ ਨੂੰ ਮਿਲੇ ਸੁਸਾਈਡ ਨੋਟ ਮੁਤਾਬਿਕ ਅਸਲ ਕਹਾਣੀ ਕੁਝ ਹੋਰ ਹੀ ਹੈ।


 ਮੁੱਢਲੀ ਜਾਂਚ ਮੁਤਾਬਿਕ ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ। ਜਿਸ ਵਿੱਚ ਪਰਿਵਾਰ ਦੇ ਮੁਖੀ ਨੇ ਲੋਕਾਂ ਤੋਂ ਪੈਸੇ ਉਧਾਰ ਲਏ ਹੋਏ ਸਨ, ਜਿਨ੍ਹਾਂ ਨੂੰ ਉਹ ਵਾਪਿਸ ਦੇਣ ਵਿੱਚ ਅਸਮਰੱਥ ਰਿਹਾ।  ਜਿਸ ਤੋਂ ਨਿਰਾਸ਼ ਹੋ ਕੇ ਉਸਨੇ ਅਤੇ ਉਸਦੇ ਪਰਿਵਾਰ ਨੇ ਅਜਿਹਾ ਖ਼ੌਫ਼ਨਾਕ  ਕਦਮ ਚੁੱਕ ਲਿਆ। 

ਦਰਅਸਲ, ਪਾਲਨਪੁਰ ਪਾਟੀਆ ਇਲਾਕੇ 'ਚ ਸਿੱਧੇਸ਼ਵਰ ਅਪਾਰਟਮੈਂਟ ਦੀ C-2 ਬਿਲਡਿੰਗ ਦੇ G-1 ਬਲਾਕ 'ਚ ਰਹਿਣ ਵਾਲਾ ਮਨੀਸ਼ ਸੋਲੰਕੀ ਫਰਨੀਚਰ ਦੇ ਵੱਡੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਉਸ ਦੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਮਨੀਸ਼ ਸੋਲੰਕੀ ਲੰਬੇ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਉਸਨੇ ਆਪਣੇ ਫਰਨੀਚਰ ਦੇ ਕਾਰੋਬਾਰ ਨਾਲ ਸਬੰਧਿਤ ਵੱਡੇ ਠੇਕੇ ਵੀ ਲਏ ਹੋਏ ਸੀ। ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਕਰਜ਼ ਨੂੰ ਵਾਪਿਸ ਦੇਣ ਵਿੱਚ ਅਸਮਰੱਥ ਰਿਹਾ। 

Related Post