ਪੰਕਜ ਤ੍ਰਿਪਾਠੀ ਦੇ ਜੀਜੇ ਦੀ ਸੜਕ ਹਾਦਸੇ ਚ ਮੌਤ, ਭੈਣ ਦੀ ਹਾਲਤ ਗੰਭੀਰ

Pankaj Tripathis brother in law died in accident: ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਦੇ ਜੀਜੇ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ, ਜਦਕਿ ਭੈਣ ਦੇ ਗੰਭੀਰ ਜ਼ਖ਼ਮੀ ਹੋ ਗਈ। ਇਸ ਖੌਫਨਾਕ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

By  KRISHAN KUMAR SHARMA April 21st 2024 01:15 PM -- Updated: April 21st 2024 01:38 PM

Pankaj Tripathis brother in law died in accident: ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਦੇ ਜੀਜੇ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ, ਜਦਕਿ ਭੈਣ ਦੇ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਸ਼ਨੀਵਾਰ ਦੀ ਸ਼ਾਮ ਦੀ ਦੱਸੀ ਜਾ ਰਹੀ ਹੈ। ਇਸ ਖੌਫਨਾਕ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

ਕਾਰ ਵਿੱਚ ਪੰਕਜ ਤ੍ਰਿਪਾਠੀ ਦੀ ਭੈਣ ਵੀ ਮੌਜੂਦ ਸੀ। ਹਾਦਸੇ 'ਚ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਸਥਾਨਕ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਅਦਾਕਾਰ ਦੇ ਜੀਜੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਭੈਣ ਦੀ ਲੱਤ ਫਰੈਕਚਰ ਹੋ ਗਈ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਉਹ ਹੁਣ ਖਤਰੇ ਤੋਂ ਬਾਹਰ ਹੈ।

ਅਦਾਕਾਰ ਦੀ ਭੈਣ ਅਤੇ ਉਸ ਦਾ ਜੀਜਾ ਗੋਪਾਲਗੰਜ ਸਥਿਤ ਆਪਣੇ ਘਰ ਤੋਂ ਪੱਛਮੀ ਬੰਗਾਲ ਜਾ ਰਹੇ ਸਨ। ਜਿੱਥੇ ਰਸਤੇ 'ਚ ਦਿੱਲੀ-ਕੋਲਕਾਤਾ ਨੈਸ਼ਨਲ ਹਾਈਵੇ-2 'ਤੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

ਹਾਦਸਾ ਇੱਕ ਭਾਰੀ ਆਵਾਜਾਈ ਵਾਲੇ ਬਾਜ਼ਾਰ ਵਿਚਕਾਰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਪੰਕਜ ਦਾ ਜੀਜਾ ਰਾਕੇਸ਼ ਤਿਵਾਰੀ ਕਾਰ ਚਲਾ ਰਿਹਾ ਸੀ। ਪੁਲਿਸ ਮੁਤਾਬਕ ਕਾਰ ਬੇਕਾਬੂ ਹੋ ਗਈ, ਜਿਸ ਕਾਰਨ ਦਿੱਲੀ-ਕੋਲਕਾਤਾ ਰਾਸ਼ਟਰੀ ਰਾਜਮਾਰਗ-2 'ਤੇ ਝਾਰਖੰਡ ਦੇ ਧਨਬਾਦ 'ਚ ਸਿੱਧੀ ਡਿਵਾਈਡਰ ਨਾਲ ਟਕਰਾ ਗਈ।

Related Post