ਅੰਮ੍ਰਿਤਸਰ : ਹਸਪਤਾਲ 'ਚੋਂ ਭੱਜੇ ਕੋਰੋਨਾ ਪੀੜਤ ਕੈਦੀ ਦੇ ਸੰਪਰਕ 'ਚ ਆਉਣ ਵਾਲੇ 2 ਜੱਜਾਂ ਸਮੇਤ 28 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

By  Shanker Badra May 12th 2020 06:27 PM

ਅੰਮ੍ਰਿਤਸਰ : ਹਸਪਤਾਲ 'ਚੋਂ ਭੱਜੇ ਕੋਰੋਨਾ ਪੀੜਤ ਕੈਦੀ ਦੇ ਸੰਪਰਕ 'ਚ ਆਉਣ ਵਾਲੇ 2 ਜੱਜਾਂ ਸਮੇਤ 28 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚੋਂ ਭੱਜੇ ਕੋਰੋਨਾ ਪਾਜ਼ੀਟਿਵ ਕੈਦੀ ਪ੍ਰਤਾਪ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਜ਼ਿਲੇ ਦੀਆਂ ਅਦਾਲਤਾਂ ਦੇ 2 ਜੱਜਾਂ ਸਮੇਤ 28 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ।

ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੀ ਮਾਈਕ੍ਰੋਬਾਓਲਾਜੀ ਲੈਬੋਰੈਟਰੀ 'ਚ ਇਨ੍ਹਾਂ ਜੱਜਾਂ ਦੀ ਰਿਪੋਰਟ ਟੈਸਟਿੰਗ ਕੀਤੀ ਗਈ, ਜਿਨ੍ਹਾਂ 'ਚ ਅੱਜ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ,ਵਕੀਲ ਅਤੇ ਕੋਰਟ ਦਾ ਸਟਾਫ਼ ਕੋਰੋਨਾ ਪਾਜ਼ੀਟਿਵ ਕੈਦੀ ਪ੍ਰਤਾਪ ਸਿੰਘ ਦੇ ਸੰਪਰਕ ਵਿੱਚ ਆਏ ਸੀ।

ਦੱਸ ਦੇਈਏ ਕਿ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਅਧੀਨ ਕੋਰੋਨਾ ਪਾਜ਼ੀਟਿਵ ਕੈਦੀ ਪ੍ਰਤਾਪ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਦੀ ਸੁਰੱਖਿਆ 'ਚ ਲੱਗੇ ਚਾਰ ਸੁਰੱਖਿਆ ਕਰਮਚਾਰੀ ਵੀ ਮੌਕੇ ਤੋਂ ਗਾਇਬ ਹਨ। ਥਾਣਾ ਮਜੀਠਾ ਰੋਡ ਦੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

-PTCNews

Related Post