ਅੰਮ੍ਰਿਤਸਰ ਪੁਲਿਸ ਨੇ ਸਾਜਨ ਕਲਿਆਣ ਨੂੰ ਕੀਤਾ ਗ੍ਰਿਫ਼ਤਾਰ

By  Riya Bawa July 7th 2022 03:57 PM -- Updated: July 7th 2022 03:59 PM

ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਗੈਂਗਸਟਰ ਅਤੇ ਨਸ਼ਾ ਤਸਕਰ ਸਾਜਣ ਕਲਿਆਣ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਪਿਸਤੌਲ ਅਤੇ ਇੱਕ ਹੋਰ ਕਾਰ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ। ਸਾਜਨ ਕਲਿਆਣ ਦੇ ਨਾਲ-ਨਾਲ ਉਸ ਦੇ ਤਿੰਨ ਸਾਥੀ ਵੀ ਪੁਲਿਸ ਦੀ ਹਿਰਾਸਤ ਵਿੱਚ ਹਨ।

Sajan-Kalyan-sent-to-six-day-police-custody-3

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫੈਜ਼ਪੁਰਾ ਦੇ ਨਵਾੜੀ ਅੱਡੀ ਦੇ ਰਹਿਣ ਵਾਲੇ ਸਾਜਨ ਕਲਿਆਣ ਉਰਫ਼ ਡੱਡੂ, ਅਮਰਜੀਤ ਸਿੰਘ ਉਰਫ਼ ਮਿੱਠੂ ਵਾਸੀ ਸੰਜੇ ਗਾਂਧੀ ਕਾਲੋਨੀ, ਨਵਕਰਨ ਸਿੰਘ ਉਰਫ਼ ਨਵ ਪੰਡੋਰੀ ਵਾਸੀ ਪੰਡੋਰੀ ਵੜੈਚ ਅਤੇ ਮਨਜੀਤ ਸਿੰਘ ਉਰਫ਼ ਜੋਜੋ ਵਰਨਾ ਵਾਸੀ ਖੰਡਵਾਲਾ, ਕਾਰ (PB46-AE9783) ਵਿੱਚ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ। ਇਸ ’ਤੇ ਪੁਲੀਸ ਨੇ ਵੇਰਕਾ ਮੋੜ ’ਤੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਘੇਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਪਿਸਤੌਲ, ਤੇਰਾਂ ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਸਾਜਨ ਕਲਿਆਣ ਨੇ ਮੰਨਿਆ ਹੈ ਕਿ ਉਸ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ।

sajan kalyan

ਉਹ ਕਈ ਵਾਰ ਕੌਮਾਂਤਰੀ ਸਰਹੱਦ ਪਾਰੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਖੇਪ ਨੂੰ ਹਾਈਜੈਕ ਕਰ ਚੁੱਕਾ ਹੈ। ਸਬ ਇੰਸਪੈਕਟਰ ਗੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਕਈ ਪੁਰਾਣੇ ਸਮੱਗਲਰਾਂ ਦੇ ਮੋਬਾਈਲ ਮਿਲੇ ਹਨ।

Sajan-Kalyan-sent-to-six-day-police-custody-5

ਜ਼ਿਕਰਯੋਗ ਹੈ ਕਿ ਸਾਜਨ ਕਲਿਆਣ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ। ਤਿੰਨ ਪਿਸਤੌਲਾਂ ਦੇ ਨਾਲ ਹੀ ਪੁਲਿਸ ਨੇ 13 ਜਿੰਦਾ ਕਾਰਤੂਸ ਅਤੇ ਇੱਕ ਹੁੰਡਈ ਵਰਨਾ ਕਾਰ ਵੀ ਜ਼ਬਤ ਕੀਤੀ ਹੈ। ਕਲਿਆਣ ਦੇ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21, 22, 25 ਅਤੇ 29, ਆਰਮਜ਼ ਐਕਟ ਦੀ ਧਾਰਾ 25(8), 54 ਅਤੇ 59 ਅਤੇ ਆਈਪੀਸੀ ਦੀ ਧਾਰਾ 411 ਅਤੇ 414 ਦੇ ਤਹਿਤ ਨਵਾਂ ਕੇਸ ਦਰਜ ਕੀਤਾ ਗਿਆ ਹੈ।

-PTC News

Related Post