ਵਿਕਰਮਜੀਤ ਸਿੰਘ ਕਤਲ ਮਾਮਲਾ: ਅਦਾਲਤ ਨੇ ਪੁਲਿਸ ਇੰਸਪੈਕਟਰ ਨੌਰੰਗ ਸਿੰਘ ਸਮੇਤ 13 ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

By  Jashan A July 8th 2019 04:32 PM -- Updated: July 8th 2019 04:39 PM

ਵਿਕਰਮਜੀਤ ਸਿੰਘ ਕਤਲ ਮਾਮਲਾ: ਅਦਾਲਤ ਨੇ ਪੁਲਿਸ ਇੰਸਪੈਕਟਰ ਨੌਰੰਗ ਸਿੰਘ ਸਮੇਤ 13 ਨੂੰ ਸੁਣਾਈ ਉਮਰ ਕੈਦ ਦੀ ਸਜ਼ਾ,ਅੰਮ੍ਰਿਤਸਰ: ਅੰਮ੍ਰਿਤਸਰ ਵਿਚ 2014 'ਚ ਵਿਕਰਮਜੀਤ ਸਿੰਘ ਦੇ ਕਤਲ ਮਾਮਲੇ ਵਿਚ ਅੱਜ ਅਦਾਲਤ ਨੇ ਪੁਲਿਸ ਇੰਸਪੈਕਟਰ ਨੌਰੰਗ ਸਿੰਘ ਸਮੇਤ 13 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।

ਪਿਛਲੇ ਦਿਨੀਂ ਅੰਮ੍ਰਿਤਸਰ ਦੀ ਅਦਾਲਤ ਨੇ ਮਾਮਲੇ ਵਿਚ ਸੁਣਵਾਈ ਕਰਦੇ ਹੋਏ 13 ਲੋਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਦੋਸ਼ੀਆਂ ਵਿਚ ਇਕ ਇੰਸਪੈਕਟਰ ਸਣੇ 11 ਪੁਲਿਸ ਮੁਲਾਜ਼ਮ ਸ਼ਾਮਲ ਸਨ। ਕੀਤੀ ਹੈ।

ਹੋਰ ਪੜ੍ਹੋ:ਰੇਲ ਰੋਕੂ ਮਾਮਲਾ: ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਖਿਲਾਫ ਅਦਾਲਤ ਨੇ ਲਿਆ ਇਹ ਵੱਡਾ ਫ਼ੈਸਲਾ

ਦਰਅਸਲ, ਵਿਕਰਮਜੀਤ ਨੂੰ ਇੰਸਪੈਕਟਰ ਨੌਰੰਗ ਸਿੰਘ ਨੇ ਆਪਣੀ ਟੀਮ ਸਣੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਅਗਵਾ ਕੀਤਾ ਗਿਆ ਸੀ ਤੇ ਵਿਕਰਮਜੀਤ ਨੂੰ ਬਟਾਲਾ ਲਿਜਾ ਕੇ ਥਰਡ ਡਿਗਰੀ ਟਾਰਚਰ ਕੀਤਾ ਗਿਆ ਸੀ। ਇਸ ਦੌਰਾਨ ਉਸ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ ਤੇ ਜਾਂਚ ਦੌਰਾਨ ਇੰਸਪੈਕਟਰ ਨੌਰੰਗ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

-PTC News

Related Post