ਅੰਮ੍ਰਿਤਸਰ ਦੇ ਇਸ ਨੌਜਵਾਨ ਨੇ ਰਣਵੀਰ-ਦੀਪਿਕਾ ਲਈ ਤਿਆਰ ਕੀਤਾ ਇਹ ਸ਼ਾਨਦਾਰ ਤੋਹਫ਼ਾ, ਭਾਰਤ ਆਉਣ 'ਤੇ ਕਰੇਗਾ ਭੇਂਟ

By  Jashan A November 15th 2018 04:34 PM -- Updated: November 15th 2018 04:37 PM

ਅੰਮ੍ਰਿਤਸਰ ਦੇ ਇਸ ਨੌਜਵਾਨ ਨੇ ਰਣਵੀਰ-ਦੀਪਿਕਾ ਲਈ ਤਿਆਰ ਕੀਤਾ ਇਹ ਸ਼ਾਨਦਾਰ ਤੋਹਫ਼ਾ, ਭਾਰਤ ਆਉਣ 'ਤੇ ਕਰੇਗਾ ਭੇਂਟ,ਅੰਮ੍ਰਿਤਸਰ: ਬਾਲੀਵੁੱਡ ਰਣਬੀਰ ਸਿੰਘ ਅਤੇ ਦੀਪੀਕਾ ਪਾਦੁਕੋਣ ਦਾ ਅੱਜ ਵਿਆਹ ਹੋਣ ਵਾਲਾ ਹੈ, ਪਰ ਉਨ੍ਹਾਂ ਦੇ ਵਿਆਹ ਲਈ ਖਾਸ ਤੋਹਫਾ ਅੰਮ੍ਰਿਤਸਰ ਦੇ ਪੇਂਟਰ ਜਗਜੋਤ ਰੂਬਲ ਨੇ ਤਿਆਰ ਕੀਤਾ ਹੈ। ranvir ਅੰਮ੍ਰਿਤਸਰ ਦੇ ਆਰਟਿਸਟ ਜਗਜੋਤ ਰੂਬਲ ਨੇ ਦੋਨਾਂ ਦੀ ਇੱਕ ਅਜਿਹੀ ਤਸਵੀਰ ਬਣਾਈ ਹੈ ਜੋ ਦੀਪੀਕਾ ਪਾਦੁਕੋਣ ਅਤੇ ਰਣਬੀਰ ਸਿੰਘ ਲਈ ਹਮੇਸ਼ਾ ਯਾਦ ਰੱਖਣ ਵਾਲਾ ਤੋਹਫਾ ਹੋਵੇਗੀ ਇਸ ਤੋਂ ਪਹਿਲਾਂ ਵੀ ਜਗਜੋਤ ਰੂਬਲ ਕਈ ਕਲਾਕਾਰਾਂ ਨੂੰ ਉਨ੍ਹਾਂ ਦੇ ਵਿਆਹ ਉੱਤੇ ਤਸਵੀਰ ਭੇਜ ਚੁੱਕੇ ਹਨ। deepikaਜਾਣਕਾਰੀ ਮੁਤਾਬਕ ਪੇਂਟਰ ਜਗਜੀਤ ਸਿੰਘ ਰੂਬਲ ਨੇ ਦੀਪਵੀਰ ਦੀ ਤਸਵੀਰ ਬਣਾਈ ਹੈ, ਜਿਸ ਨੂੰ ਉਹ ਇਸ ਜੋੜੇ ਨੂੰ ਭੇਂਟ ਕਰਨਾ ਚਾਹੁੰਦੇ ਹਨ। ਦੀਪਵੀਰ ਦੀ ਪੇਂਟਿੰਗ ਬਣਾਉਣ 'ਚ ਉਸ ਨੂੰ 10 ਦਿਨਾਂ ਦਾ ਸਮਾਂ ਲੱਗਾ। ਰੂਬਲ ਬਚਪਨ ਤੋਂ ਪੇਂਟਿੰਗ ਬਣਾਉਣ ਦਾ ਸ਼ੌਂਕੀਨ ਹੈ। ਪਿਛਲੇ 10 ਦਿਨਾਂ ਵਲੋਂ ਇਹ ਤਸਵੀਰ ਬਣਾ ਰਹੇ ਹਨ ਅਤੇ ਇਹ ਤਸਵੀਰ ਉਹ ਦੀਪਿਕਾ ਅਤੇ ਰਣਬੀਰ ਨੂੰ ਤੱਦ ਭੇਜਣਗੇ ਜਦੋਂ ਉਹ ਵਿਆਹ ਤੋਂ ਬਾਅਦ ਵਾਪਸ ਭਾਰਤ ਆਉਣਗੇ। —PTC News

Related Post