ਸ਼੍ਰੋਮਣੀ ਕਮੇਟੀ ਨੇ ਫਾਰਗ ਕੀਤੇ 523 ਮੁਲਾਜ਼ਮਾਂ ਨੂੰ ਕੀਤਾ ਬਹਾਲ, ਭਾਈ ਲੌਂਗੋਵਾਲ ਨੇ ਵੰਡੇ ਨਿਯੁਕਤੀ ਪੱਤਰ

By  Jashan A April 10th 2019 03:41 PM -- Updated: April 10th 2019 04:36 PM

ਸ਼੍ਰੋਮਣੀ ਕਮੇਟੀ ਨੇ ਫਾਰਗ ਕੀਤੇ 523 ਮੁਲਾਜ਼ਮਾਂ ਨੂੰ ਕੀਤਾ ਬਹਾਲ, ਭਾਈ ਲੌਂਗੋਵਾਲ ਨੇ ਵੰਡੇ ਨਿਯੁਕਤੀ ਪੱਤਰ,ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਕਮੇਟੀ ਵੱਲੋਂ ਕੱਢੇ ਗਏ ਕਰਮਚਾਰੀਆਂ ਨੇ ਧਰਨਾ ਖਤਮ ਕਰ ਦਿੱਤਾ ਹੈ। ਜਿਸ ਦੌਰਾਨ ਹੁਣ ਕਮੇਟੀ 523 ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚ ਕੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਭਾਈ ਲੌਂਗੋਵਾਲ ਨੇ ਸਾਰੇ ਮੁਲਾਜ਼ਮਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ।

asr ਸ਼੍ਰੋਮਣੀ ਕਮੇਟੀ ਨੇ ਫਾਰਗ ਕੀਤੇ 523 ਮੁਲਾਜ਼ਮਾਂ ਨੂੰ ਕੀਤਾ ਬਹਾਲ, ਭਾਈ ਲੌਂਗੋਵਾਲ ਨੇ ਵੰਡੇ ਨਿਯੁਕਤੀ ਪੱਤਰ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਰੋਸ ਧਰਨੇ ਤੇ ਬੈਠੇ ਮੁਲਾਜ਼ਮਾਂ ਵਿੱਚੋਂ ਇੱਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਜਿਸ ਦਾ ਅੱਜ ਭਾਈ ਲੌਂਗੋਵਾਲ ਨੇ ਹਾਲਚਾਲ ਪੁੱਛਿਆ। ਸ਼੍ਰੋਮਣੀ ਕਮੇਟੀ ਨੇ ਨੌਜਵਾਨ ਦੇ ਇਲਾਜ ਦਾ ਸਾਰਾ ਖਰਚ ਦਾ ਜ਼ਿੰਮਾ ਚੁੱਕਿਆ ਅਤੇ ਉਸ ਨੂੰ ਹਸਪਤਾਲ ਜਾ ਕੇ ਨਿਯੁਕਤੀ ਪੱਤਰ ਦਿੱਤਾ।

sgpc ਸ਼੍ਰੋਮਣੀ ਕਮੇਟੀ ਨੇ ਫਾਰਗ ਕੀਤੇ 523 ਮੁਲਾਜ਼ਮਾਂ ਨੂੰ ਕੀਤਾ ਬਹਾਲ, ਭਾਈ ਲੌਂਗੋਵਾਲ ਨੇ ਵੰਡੇ ਨਿਯੁਕਤੀ ਪੱਤਰ

ਜ਼ਿਕਰਯੋਗ ਹੈ ਕਿ ਪਿਛਲੇ ਤੇਰਾਂ ਦਿਨਾਂ ਤੋਂ ਇਹ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠੇ ਸਨ।ਬਹਾਲ ਕੀਤੇ ਜਾਣ ਤੋਂ ਬਾਅਦ ਹੜਤਾਲੀ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਤੇ ਰੋਸ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ।

-PTC News

Related Post