ਸ੍ਰੀ ਹਰਿਮੰਦਰ ਸਹਿਬ ਦੀ ਦੁੱਖ ਭੰਜਨੀ ਬੇਰੀ ਮੁੜ ਹੋਈ ਹਰੀ, ਸੰਗਤਾਂ 'ਚ ਭਾਰੀ ਉਤਸ਼ਾਹ, ਦੇਖੋ ਤਸਵੀਰਾਂ

By  Jashan A March 7th 2019 04:07 PM -- Updated: March 7th 2019 04:34 PM

ਸ੍ਰੀ ਹਰਿਮੰਦਰ ਸਹਿਬ ਦੀ ਦੁੱਖ ਭੰਜਨੀ ਬੇਰੀ ਮੁੜ ਹੋਈ ਹਰੀ, ਸੰਗਤਾਂ 'ਚ ਭਾਰੀ ਉਤਸ਼ਾਹ, ਦੇਖੋ ਤਸਵੀਰਾਂ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਬੀਬੀ ਰਜਨੀ ਦੇ ਪਤੀ ਦਾ ਕੋਹੜ ਮਿਟਾਉਣ ਵਾਲੀ ਦੁੱਖ ਭੰਜਨੀ ਬੇਰੀ ਸੁੱਕਣ ਤੋਂ ਬਾਅਦ ਇਕ ਵਾਰ ਫਿਰ ਹਰੀ ਹੋ ਗਈ ਹੈ। ਕੁਦਰਤ ਦੀ ਇਸ ਕਰਾਮਾਤ ਤੋਂ ਵਾਕਈ ਬਲਿਹਾਰੀ ਜਾਣ ਦਾ ਜੀਅ ਚਾਹੁੰਦਾ ਹੈ।ਇਸ ਦੌਰਾਨ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

dukh bhajni beri ਸ੍ਰੀ ਹਰਿਮੰਦਰ ਸਹਿਬ ਦੀ ਦੁੱਖ ਭੰਜਨੀ ਬੇਰੀ ਮੁੜ ਹੋਈ ਹਰੀ, ਸੰਗਤਾਂ 'ਚ ਭਾਰੀ ਉਤਸ਼ਾਹ, ਦੇਖੋ ਤਸਵੀਰਾਂ

ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਮੁਤਾਬਿਕ ਦੁੱਖ ਭੰਜਨੀ ਬੇਰੀ ਦੇ ਨਾਲ ਉਸ ਸਥਾਨ ਨੂੰ ਬਦਲਿਆ ਜਾ ਰਿਹਾ ਹੈ। ਬੇਰੀ ਦੀ 2006 ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਵੱਲੋਂ ਸੰਭਾਲ ਕੀਤੀ ਜਾ ਰਹੀ ਹੈ। ਬੇਰੀ 500 ਸਾਲ ਤੋਂ ਵੀ ਪੁਰਾਣੀ ਹੈ। ਦੱਸ ਦੇਈਏ ਕਿ ਪਹਿਲਾਂ ਇਹ ਬੇਰੀ ਕਾਫੀ ਸੁੱਕ ਚੁਕੀ ਸੀ।

bhanjni beri ਸ੍ਰੀਹਰਿਮੰਦਰ ਸਹਿਬ ਦੀ ਦੁੱਖ ਭੰਜਨੀ ਬੇਰੀ ਮੁੜ ਹੋਈ ਹਰੀ, ਸੰਗਤਾਂ 'ਚ ਭਾਰੀ ਉਤਸ਼ਾਹ, ਦੇਖੋ ਤਸਵੀਰਾਂ

ਬੇਰੀ ਸੁੱਕਣ ਦੇ ਮੁੱਖ ਕਾਰਨਾਂ ਵਿਚ ਇਹ ਵੀ ਦੱਸਿਆ ਗਿਆ ਕਿ ਸ਼ਰਧਾਲੂ ਦੁੱਖ ਭੰਜਨੀ ਬੇਰੀ ਨੂੰ ਪ੍ਰਸਾਦ ਵਾਲੇ ਹੱਥ ਲੱਗਾ ਕੇ ਮੱਥਾ ਟੇਕਦੇ ਸਨ।ਜਿਸ ਕਾਰਨ ਬੇਰੀ ਦੇ ਮੋਸਾਮ ਬੰਦ ਹੋ ਗਏ ਸੀ, ਇਸ ਨਾਲ ਉੱਥੇ ਕੀੜੇ ਅਤੇ ਹੋਰ ਬਿਮਾਰੀਆਂ ਲੱਗ ਗਈਆਂ ਸਨ।

dukh bhanjni beri ਸ਼੍ਰੀ ਹਰਿਮੰਦਰ ਸਹਿਬ ਦੀ ਦੁੱਖ ਭੰਜਨੀ ਬੇਰੀ ਮੁੜ ਹੋਈ ਹਰੀ, ਸੰਗਤਾਂ 'ਚ ਭਾਰੀ ਉਤਸ਼ਾਹ, ਦੇਖੋ ਤਸਵੀਰਾਂ

ਕੁਝ ਸਮਾਂ ਪਹਿਲਾਂ ਇਨ੍ਹਾਂ ਬੇਰੀਆਂ ਦੀ ਸਥਿਤੀ ਕਾਫੀ ਖਰਾਬ ਹੋ ਚੁੱਕੀ ਸੀ ਤੇ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਸ਼੍ਰੋਮਣੀ ਕਮੇਟੀ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਜ਼ਿੰਮੇਵਾਰੀ ਸੌਂਪੀ ਸੀ।

dukh bhajni beri ਸ੍ਰੀ ਹਰਿਮੰਦਰ ਸਹਿਬ ਦੀ ਦੁੱਖ ਭੰਜਨੀ ਬੇਰੀ ਮੁੜ ਹੋਈ ਹਰੀ, ਸੰਗਤਾਂ 'ਚ ਭਾਰੀ ਉਤਸ਼ਾਹ, ਦੇਖੋ ਤਸਵੀਰਾਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਦੁੱਖ ਭੰਜਨੀ ਬੇਰੀ ਤੋਂ ਇਲਾਵਾ ਬੇਰ ਬਾਬਾ ਬੁੱਢਾ ਜੀ, ਇਮਲੀ ਦੇ ਦਰਖ਼ਤ ਅਤੇ ਇਲਾਇਚੀ ਬੇਰੀ ਦੀ ਵੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।

-PTC News

Related Post