ਅੰਮ੍ਰਿਤਸਰ ਰੇਲ ਹਾਦਸਾ 'ਚ ਰੇਲ ਗੱਡੀ ਦਾ ਡਰਾਇਵਰ ਪੁਲਿਸ ਹਿਰਾਸਤ 'ਚ ,ਰੇਲਵੇ ਪ੍ਰਸ਼ਾਸਨ ਨੇ ਕਹੀ ਇਹ ਵੱਡੀ ਗੱਲ

By  Shanker Badra October 20th 2018 12:15 PM -- Updated: October 20th 2018 12:18 PM

ਅੰਮ੍ਰਿਤਸਰ ਰੇਲ ਹਾਦਸਾ 'ਚ ਰੇਲ ਗੱਡੀ ਦਾ ਡਰਾਇਵਰ ਪੁਲਿਸ ਹਿਰਾਸਤ 'ਚ ,ਰੇਲਵੇ ਪ੍ਰਸ਼ਾਸਨ ਨੇ ਕਹੀ ਇਹ ਵੱਡੀ ਗੱਲ:ਅੰਮ੍ਰਿਤਸਰ 'ਚ ਕੱਲ੍ਹ ਵਾਪਰੇ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਆਰ.ਐੱਫ.ਪੀ. (ਰੇਲਵੇ ਪ੍ਰੋਟੈਕਸ਼ਨ ਫੋਰਸ) ਨੇ ਡੀ.ਐੱਮ.ਯੂ. (ਡੀਜ਼ਲ ਮਲਟੀਪਲ ਯੂਨਿਟ) ਦੇ ਚਾਲਕ ਨੂੰ ਹਿਰਾਸਤ 'ਚ ਲਿਆ ਗਿਆ ਹੈ।ਆਰ.ਐੱਫ. ਪੀ. ਨੇ ਚਾਲਕ ਨੂੰ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਹਿਰਾਸਤ 'ਚ ਲਿਆ ਹੈ।

ਪੰਜਾਬ ਅਤੇ ਰੇਲਵੇ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਸੈਕੜੇਂ ਹੀ ਲੋਕਾਂ ਨੂੰ ਕੁਚਲ ਕੇ ਜਾਣ ਵਾਲੀ ਰੇਲ ਗੱਡੀ ਦੇ ਡਰਾਇਵਰ ਨੂੰ ਹਿਰਾਸਤ 'ਚ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਮੁਤਾਬਕ ਡੀਐਮਯੂ ਰੇਲ ਗੱਡੀ ਦੇ ਡਰਾਇਵਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਹਿਰਾਸਤ 'ਚ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਡਰਾਇਵਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਗ੍ਰੀਨ ਸਿੰਗਨਲ ਦਿੱਤਾ ਸੀ ਅਤੇ ਰਸਤਾ ਸਾਫ਼ ਸੀ ਪਰ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਰੇਲਵੇ ਟਰੈਕ 'ਤੇ ਇੰਨੇ ਲੋਕ ਖੜ੍ਹੇ ਹਨ।

ਦੂਜੇ ਪਾਸੇ ਰੇਲਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰੇਲਵੇ ਪ੍ਰਸ਼ਾਸਨ ਨੂੰ ਮੇਨ ਲਾਇਨ ਕੋਲ ਹੋ ਰਹੇ ਦੁਸਹਿਰੇ ਦੇ ਇਸ ਪ੍ਰੋਗਰਾਮ ਬਾਰੇ ਕੋਈ ਸੂਚਨਾ ਨਹੀਂ ਸੀ।ਲੋਕ ਟਰੈਕ `ਤੇ ਖੜ੍ਹੇ ਦੁਸਹਿਰਾ ਵੇਖ ਰਹੇ ਸਨ, ਉਨ੍ਹਾਂ ਨੂੰ ਖ਼ੁਦ ਚੌਕੰਨੇ ਰਹਿਣਾ ਚਾਹੀਦਾ ਸੀ।

-PTCNews

Related Post