ਅੰਮ੍ਰਿਤਸਰ ਰੇਲ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੀ ਮਦਦ ਲਈ ਵਿਭਾਗ ਵੱਲੋਂ ਜਾਰੀ ਹੈਲਪਲਾਈਨ ਨੰਬਰ ,ਜਾਣੋਂ ਐਮਰਜੈਂਸੀ ਨੰਬਰ

By  Shanker Badra October 19th 2018 10:20 PM -- Updated: October 19th 2018 10:26 PM

ਅੰਮ੍ਰਿਤਸਰ ਰੇਲ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੀ ਮਦਦ ਲਈ ਵਿਭਾਗ ਵੱਲੋਂ ਜਾਰੀ ਹੈਲਪਲਾਈਨ ਨੰਬਰ ,ਜਾਣੋਂ ਐਮਰਜੈਂਸੀ ਨੰਬਰ:ਅੰਮ੍ਰਿਤਸਰ 'ਚ ਦੁਸਹਿਰੇ ਦੀ ਖ਼ੁਸ਼ੀ ਉਸ ਸਮੇਂ ਵੱਡੇ ਮਾਤਮ 'ਚ ਬਦਲ ਗਈ ਜਦੋਂ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ 'ਤੇ ਵੱਡਾ ਰੇਲ ਹਾਦਸਾ ਹੋਣ ਕਾਰਨ ਲਗਭਗ 50 ਲੋਕਾਂ ਦੀ ਮੌਤ ਹੋ ਗਈ ਪਰ ਇਹ ਗਿਣਤੀ ਵੱਧਣ ਦਾ ਖ਼ਦਸ਼ਾ ਹੈ, ਕਿਉਂਕਿ ਇਸ ਹਾਦਸੇ 'ਚ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋਏ ਹਨ।

ਇਸ ਦੌਰਾਨ ਅੰਮ੍ਰਿਤਸਰ ਹਾਦਸੇ ਨੂੰ ਲੈ ਕੇ ਵਿਭਾਗ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।

ਮਾਨਾਵਾਲਾ ਹੈਲਪਲਾਈਨ ਨੰਬਰ- 0183-2440024

ਅੰਮ੍ਰਿਤਸਰ ਹੈਲਪਲਾਈਨ ਨੰਬਰ- 0183-2402927

ਹੈਲਪਲਾਈਨ ਨੰਬਰ: 0183-2223171, 0183-2564485

ਹੈਲਪਲਾਈਨ ਨੰਬਰ ਪਾਵਰ ਕੈਬਿਨ ASR

Rly - 72820

BSNL - 0183-2402927

ਦੋ ਫੈਕਟਰੀ ਦਰਵਾਜ਼ੇ ਗੇਟ ਹੈਲਪਲਾਈਨ ਨੰਬਰ

9779232880

9779232558

ਵਿਜੈ ਸਹੋਤਾ, ਐਸਐਸਈ / ਟੈਲੀ ਹੈਲਪਲਾਈਨ ਨੰਬਰ

7986897301

ਵਿਜੇ ਪੈਟਲ ਐਸ ਐਸ ਏ / ਟੈਲੀ ਸਾਈਟ ਹੈਲਪਲਾਈਨ ਨੰਬਰ

7973657316

FZR / ਵਪਾਰਕ ਕੰਟਰੋਲ ਹੈਲਪਲਾਈਨ ਨੰਬਰ

*01632-1072

ਇਸ ਦੇ ਨਾਲ ਹੀ ਜੋ ਲੋਕ ਬਲੱਡ ਦਾਨ ਦੇਣਾ ਚਾਹੁੰਦੇ ਹਨ ,ਉਹ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਪਹੁੰਚੋ।ਇਸ ਦੇ ਲਈ ਵੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।

ਅੰਮ੍ਰਿਤਸਰ ਹੈਲਪ ਲਾਈਨ

0183- 2223171, 0183 2564485

ਜ਼ਿਕਰਯੋਗ ਹੈ ਕਿ ਜਦੋਂ ਦੁਸਹਿਰਾ ਸਮਾਗਮ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਜਾ ਰਹੀ ਸੀ ਤਾਂ ਲੋਕ ਰੇਲਵੇ ਟ੍ਰੈਕ 'ਤੇ ਖੜ੍ਹ ਕੇ ਦੁਸ਼ਹਿਰਾ ਦੇਖ ਰਹੇ ਸੀ।ਇਸ ਦੌਰਾਨ ਅੱਗ ਲਗਾਉਣ ਤੋਂ ਬਾਅਦ ਮਚੀ ਭਗਦੜ ਵਿੱਚ 30 ਤੋਂ ਵੱਧ ਦੇ ਕਰੀਬ ਲੋਕ ਟਰੇਨ ਦੇ ਹੇਠਾਂ ਆ ਗਏ ਹਨ।

ਜਾਣਕਾਰੀ ਅਨੁਸਾਰ ਇਹ ਟਰੇਨ ਜਲੰਧਰ ਵਾਲੇ ਪਾਸਿਓ ਅੰਮ੍ਰਿਤਸਰ ਨੂੰ ਜਾ ਰਹੀ ਸੀ।ਦੁਸ਼ਹਿਰੇ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਰੇਲ ਗੱਡੀ ਨੇ ਕੁਚਲ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਰੇਲਵੀ ਟਰੈਕ 'ਤੇ ਬੈਠੇ ਲੋਕਾਂ ਨੂੰ ਪਟਾਖਿਆਂ ਦੀ ਆਵਾਜ 'ਚ ਰੇਲ ਗੱਡੀ ਦਾ ਪਤਾ ਨਹੀਂ ਚੱਲਿਆ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

https://www.facebook.com/ptcnewsonline/videos/569328820165962/

-PTCNews

Related Post