ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਨਵੇਂ ਸਾਲ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ , ਸਾਲ 2020 ਦਾ ਕੀਤਾ ਸੁਆਗਤ

By  Shanker Badra January 1st 2020 10:46 AM

ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਨਵੇਂ ਸਾਲ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ , ਸਾਲ 2020 ਦਾ ਕੀਤਾ ਸੁਆਗਤ:ਅੰਮ੍ਰਿਤਸਰ : ਅੱਜ ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਅਤੇ ਸਾਲ 2020 ਸ਼ੁਰੂ ਹੋ ਗਿਆ ਹੈ। ਅੱਜ ਪੂਰੀ ਦੁਨੀਆਂ ਭਰ ਦੇ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਹਨ। ਜਿਸ ਕਰਕੇ ਰਾਤ ਨੂੰ ਸਹੀ 12 ਵਜੇ ਨਵੇਂ ਸਾਲ 2020 ਦੀ ਸ਼ੁਰੂਆਤ ਮੌਕੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਮੱਥਾ ਟੇਕਣ ਲਈ ਪੁੱਜੀ ਹੈ।

Amritsar: Sukhbir Singh Badal And Harsimrat Kaur Badal offered prayers at Golden Temple (Harmandir Sahib) ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਨਵੇਂ ਸਾਲ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ , ਸਾਲ 2020 ਦਾ ਕੀਤਾ ਸੁਆਗਤ

ਇਸ ਮੌਕੇਸ਼੍ਰੋ ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੱਥਾ ਟੇਕਣ ਲਈ ਅੱਧੀ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਸਨ। ਇਸ ਦੌਰਾਨ ਬਾਦਲ ਜੋੜੀ ਤੇ ਹਜ਼ਾਰਾਂ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ ਅਤੇ ਸਾਲ 2020 ਦਾ ਸੁਆਗਤ ਕੀਤਾ ਹੈ।

Amritsar: Sukhbir Singh Badal And Harsimrat Kaur Badal offered prayers at Golden Temple (Harmandir Sahib) ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਨਵੇਂ ਸਾਲ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ , ਸਾਲ 2020 ਦਾ ਕੀਤਾ ਸੁਆਗਤ

ਅੱਜ ਸਮੁੱਚੇ ਭਾਰਤ ’ਚ ਨਵੇਂ ਸਾਲ 2020 ਦੀ ਆਮਦ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਲਗਭਗ ਹਰੇਕ ਸ਼ਹਿਰ ਤੇ ਪਿੰਡ ਵਿੱਚ ਰਾਤੀਂ 12 ਵਜੇ ਲੋਕਾਂ ਨੇ ਆਤਿਸ਼ਬਾਜ਼ੀ ਚਲਾ ਕੇ ਨਵੇਂ ਸਾਲ ਦਾ ਸੁਆਗਤ ਕੀਤਾ ਅਤੇ  ਬਹੁਤ ਸਾਰੇ ਲੋਕ ਪਾਰਟੀਆਂ ਕਰਦੇ ਵੇਖੇ ਗਏ ਹਨ।

Amritsar: Sukhbir Singh Badal And Harsimrat Kaur Badal offered prayers at Golden Temple (Harmandir Sahib) ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਨਵੇਂ ਸਾਲ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ , ਸਾਲ 2020 ਦਾ ਕੀਤਾ ਸੁਆਗਤ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ। ਇਨ੍ਹਾਂ ਜਸ਼ਨਾਂ ਦੌਰਾਨ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਚੌਕਸੀ ਦਾ ਵੀ ਖ਼ਾਸ ਖਿ਼ਆਲ ਰੱਖਿਆ ਜਾ ਰਿਹਾ ਹੈ।

-PTCNews

Related Post