ਅੰਮ੍ਰਿਤਸਰ: ਹਿਸਾਬ ਦਾ ਪੇਪਰ ਠੀਕ ਨਾ ਹੋਣ 'ਤੇ 8ਵੀਂ ਜਮਾਤ ਦੀ ਵਿਦਿਆਰਥਣ ਨੇ ਲਿਆ ਫਾਹਾ, ਹੋਈ ਮੌਤ

By  Jashan A March 10th 2019 02:53 PM

ਅੰਮ੍ਰਿਤਸਰ: ਹਿਸਾਬ ਦਾ ਪੇਪਰ ਠੀਕ ਨਾ ਹੋਣ 'ਤੇ 8ਵੀਂ ਜਮਾਤ ਦੀ ਵਿਦਿਆਰਥਣ ਨੇ ਲਿਆ ਫਾਹਾ, ਹੋਈ ਮੌਤ,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਇੱਕ 8ਵੀਂ ਜਮਾਤ ਦੀ ਵਿਦਿਆਰਥਣ ਨੇ ਹਿਸਾਬ ਦਾ ਪੇਪਰ ਠੀਕ ਨਾ ਹੋਣ 'ਤੇ ਮਾਨਸਿਕ ਤਣਾਅ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ।

asr ਅੰਮ੍ਰਿਤਸਰ: ਹਿਸਾਬ ਦਾ ਪੇਪਰ ਠੀਕ ਨਾ ਹੋਣ 'ਤੇ 8ਵੀਂ ਜਮਾਤ ਦੀ ਵਿਦਿਆਰਥਣ ਨੇ ਲਿਆ ਫਾਹਾ, ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਸਥਾਨਕ ਇਕ ਨਿੱਜੀ ਸਕੂਲ 'ਚ 8ਵੀਂ ਜਮਾਤ ਦੀ ਵਿਦਿਆਰਥਣ ਸੀ, ਅੱਜ ਪੇਪਰ ਖਰਾਬ ਹੋਣ 'ਤੇ ਜਦੋਂ ਉਹ ਘਰ ਪਹੁੰਚੀ ਤਾਂ ਘਰ ਵਿਚ ਕੋਈ ਨਹੀਂ ਸੀ ਤੇ ਉਸ ਨੇ ਤਣਾਅ 'ਚ ਆ ਕੇ ਆਤਮਹੱਤਿਆ ਕਰ ਲਈ।

asr ਅੰਮ੍ਰਿਤਸਰ: ਹਿਸਾਬ ਦਾ ਪੇਪਰ ਠੀਕ ਨਾ ਹੋਣ 'ਤੇ 8ਵੀਂ ਜਮਾਤ ਦੀ ਵਿਦਿਆਰਥਣ ਨੇ ਲਿਆ ਫਾਹਾ, ਹੋਈ ਮੌਤ

ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਸ ਦੇ ਘਰ ਵਾਲੇ ਵਾਪਸ ਪਰਤੇ ਤੇ ਆਪਣੀ ਧੀ ਦੀ ਲਾਸ਼ ਨੂੰ ਝੂਲਦਾ ਹੋਇਆ ਦੇਖਿਆ, ਜਿਸ 'ਤੇ ਉਨ੍ਹਾਂ ਤੁਰੰਤ ਥਾਣਾ ਕੰਟੋਨਮੈਂਟ ਦੀ ਪੁਲਿਸ ਨੂੰ ਸੂਚਿਤ ਕੀਤਾ।

asr ਅੰਮ੍ਰਿਤਸਰ: ਹਿਸਾਬ ਦਾ ਪੇਪਰ ਠੀਕ ਨਾ ਹੋਣ 'ਤੇ 8ਵੀਂ ਜਮਾਤ ਦੀ ਵਿਦਿਆਰਥਣ ਨੇ ਲਿਆ ਫਾਹਾ, ਹੋਈ ਮੌਤ

ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 174 ਸੀ. ਆਰ. ਪੀ. ਸੀ. ਅਧੀਨ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

Related Post