ਪਾਣੀ ਦੀ ਟੈਂਕੀ 'ਤੇ ਚੜ੍ਹਿਆ 80 ਸਾਲਾ ਬਜ਼ੁਰਗ, ਇਨਸਾਫ ਦੀ ਕਰ ਰਿਹਾ ਮੰਗ

By  Riya Bawa August 18th 2022 02:27 PM

ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਮਹਿਰੋਂ ਵਿੱਚ ਅੱਜ ਸਥਿਤੀ ਉਸ ਵਕਤ ਤਣਾਅਪੂਰਨ ਹੋ ਗਈ ਜਦੋਂ 80 ਸਾਲਾ ਬਜ਼ੁਰਗ ਬਰਜਿੰਦਰ ਸਿੰਘ ਪਿੰਡ ਵਿੱਚ ਕੁਝ ਵਿਅਕਤੀਆਂ ਨਾਲ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਪਿੰਡ ਦੀ ਟੈਂਕੀ ਉਪਰ ਚੜ੍ਹ ਗਿਆ। ਮਾਮਲਾ 2015 ਦਾ ਹੈ ਜਦੋਂ ਬਜ਼ੁਰਗ ਨੇ ਆਪਣੇ ਕਿਲੇ ਦੀ 15 ਮਰਲੇ ਜ਼ਮੀਨ ਦਾ ਸੌਦਾ ਕੀਤਾ ਸੀ ਅਤੇ ਉਸ ਜ਼ਮੀਨ ਦੇ ਪੈਸੇ ਕਚਹਿਰੀ ਦੇ ਕਲਰਕ ਬਲਜਿੰਦਰ ਸਿੰਘ ਦੇ ਖਾਤੇ 'ਚੋਂ ਨਿਕਲੇ ਸਨ ਅਤੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਬਜ਼ੁਰਗ ਤੋਂ ਚੈੱਕ ਤੇ ਦਸਤਖਤ ਕਰਵਾ ਕੇ ਉਸ ਦੇ ਪੈਸੇ ਕਢਵਾ ਲਏ ਸਨ। ਜਿਸ ਦੇ ਇਨਸਾਫ਼ ਲਈ ਬਜ਼ੁਰਗ ਅੱਜ ਪਾਣੀ ਦੀ ਟੈਂਕੀ 'ਤੇ ਚੜ੍ਹਿਆ ਹੈ। ਪੁਲਿਸ ਅਨੁਸਾਰ ਡੀਐਸਪੀ ਧਰਮਕੋਟ ਨੇ ਮਾਮਲੇ ਦੀ ਜਾਂਚ ਕਰਕੇ ਐਸਐਸਪੀ ਮੋਗਾ ਨੂੰ ਰਿਪੋਰਟ ਦੇ ਦਿੱਤੀ ਹੈ। ਪੁਲਿਸ ਅਨੁਸਾਰ ਦੂਜੀ ਧਿਰ ਕਹਿ ਰਹੀ ਹੈ ਕਿ ਉਨ੍ਹਾਂ ਨੇ ਪੈਸਿਆਂ ਦਾ ਸੌਦਾ ਕਰਨਾ ਹੈ ਪਰ ਬਜ਼ੁਰਗ ਦਾ ਕਹਿਣਾ ਹੈ ਕਿ ਪੈਸੇ ਦਾ ਕੋਈ ਲੈਣ-ਦੇਣ ਨਹੀਂ ਹੋਇਆ, ਉਸ ਨਾਲ ਧੋਖਾ ਹੋਇਆ ਹੈ।

moga

ਬਰਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਪਿੰਡ ਦੇ ਕੁਝ ਵਿਅਕਤੀਆਂ ਤੋਂ ਪੈਸਿਆਂ ਦੇ ਲੈਣ ਦੇਣ 8 ਕਨਾਲਾਂ ਜ਼ਮੀਨ ਦੇ ਪੈਸੇ ਲੈਣੇ ਸਨ ਪਰ ਉਨ੍ਹਾਂ ਵੱਲੋਂ ਨਹੀਂ ਦਿੱਤੇ ਜਾ ਰਹੇ ਅਤੇ ਉਹ ਵਿਅਕਤੀ ਸਰਮਾਏਦਾਰ ਹੌਲਦਾਰ ਹੋਣ ਕਾਰਨ ਸਾਡੇ ਕਿਸੇ ਸਰਕਾਰੀ ਦਰਬਾਰੇ ਨਾਲ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਜਿਸ ਕਾਰਨ ਅੱਜ ਉਸ ਨੂੰ ਆਖ਼ਿਰ ਇਹ ਕਦਮ ਚੁੱਕਣਾ ਪਿਆ। ਟੈਂਕੀ 'ਤੇ ਬੈਠੇ ਬਜ਼ੁਰਗ ਦੇ ਹੱਥ ਵਿਚ ਕੀਟਨਾਸ਼ਕ ਦਵਾਈ ਵੀ ਫੜੀ ਹੋਈ ਹੈ ਅਤੇ ਉਸ ਵਿਅਕਤੀ ਦਾ ਕਹਿਣਾ ਹੈ ਕਿ ਇੱਥੇ ਰਹਿ ਕੇ ਜਿੰਨਾ ਚਿਰ ਉਸ ਨੂੰ ਇਨਸਾਫ ਨਾ ਮਿਲਿਆ ਉਹਨਾਂ ਚਿਰ ਉਹ ਟੈਂਕੀ ਹੇਠਾਂ ਨਹੀਂ ਉਤਰੇਗਾ। ਉਕਤ ਬਜ਼ੁਰਗ ਨੂੰ ਹੇਠਾਂ ਉਤਾਰਨ ਲਈ ਪੁਲਿਸ ਮੌਕੇ 'ਤੇ ਪੁੱਜ ਗਈ ਹੈ ਤੇ ਬਜ਼ੁਰਗ ਨੂੰ ਹੇਠਾਂ ਉਤਾਰਨ ਲਈ 'ਯਤਨ ਕਰ ਰਹੀ ਹੈ।

ਪਾਣੀ ਦੀ ਟੈਂਕੀ 'ਤੇ ਚੜ੍ਹਿਆ 80 ਸਾਲਾ ਬਜ਼ੁਰਗ, ਇਨਸਾਫ ਦੀ ਕਰ ਰਿਹਾ ਮੰਗ

ਉਕਤ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਉਸ ਦੀ 1 ਕਿਲਾ 15 ਮਰਲੇ ਜ਼ਮੀਨ ਪਿੰਡ ਦੇ ਜਗਤਾਰ ਸਿੰਘ ਸੇਵਾ ਸਿੰਘ ਨੇ ਪਹਿਲਾਂ ਦਸਤਖਤ ਕਰਵਾਈ, ਫਿਰ ਉਸ 'ਤੇ ਪਰਚਾ ਕਰਵਾਇਆ, ਅਦਾਲਤ 'ਚ ਪੇਸ਼ ਵੀ ਕੀਤਾ। ਸੰਮਨ ਵੀ ਉਸਦੇ ਘਰ ਆਉਣ ਨਹੀਂ ਦਿੱਤੇ।

A 55-year-old man, murder case,  Arai Wala Kalan,  Faridkot district, Punjab News, latest news, Punjabi news

ਇਹ ਵੀ ਪੜ੍ਹੋ : ਪੁਲਿਸ ਨਾਲ ਮੁਕਾਬਲੇ ਮਗਰੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ 2 ਗੁਰਗੇ ਦਬੋਚੇ

ਬਾਅਦ 'ਚ 30 ਲੱਖ ਦੀ ਜ਼ਮੀਨ ਦਾ ਸੌਦਾ 12 ਲੱਖ 'ਚ ਅਦਾਲਤ ਰਾਹੀਂ ਰਜਿਸਟਰੀ ਕਰਵਾ ਦਿੱਤੀ, ਜਿਸ 'ਚੋਂ 2 ਲੱਖ ਰੁਪਏ ਮਿਲੇ, ਬਾਕੀ ਪੈਸੇ ਖਾਤੇ 'ਚ ਆ ਗਏ ਪਰ ਜਗਤਾਰ ਸਿੰਘ ਤੇ ਉਸ ਦੇ ਪੁੱਤਰ ਰਬਿੰਦਰ ਸਿੰਘ ਨੇ ਖਾਲੀ ਚੈੱਕ 'ਤੇ ਦਸਤਖਤ ਕਰ ਲਏ ਤੇ ਬੈਂਕ ਖਾਤੇ ਵਿੱਚੋਂ 8 ਲੱਖ 62 ਹਜ਼ਾਰ ਰੁਪਏ ਕਢਵਾ ਲਏ ਜਿਸਦੀ ਸ਼ਿਕਾਇਤ ਕਰਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ। ਅੱਜ ਉਹ ਧੋਖਾਧੜੀ ਲਈ ਇਨਸਾਫ਼ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਅਤੇ ਜਦੋਂ ਤਕ ਦੋਵੇਂ ਸੀਓਜ਼ ਨੂੰ ਸਜ਼ਾ ਨਹੀਂ ਮਿਲਦੀ, ਉਹ ਪਾਣੀ ਦੀ ਟੈਂਕੀ 'ਤੇ ਹੀ ਬੈਠੇ ਰਹਿਣਗੇ।

-PTC News

Related Post