ਆਨਲਾਈਨ ਪੜ੍ਹਾਈ ਤੋਂ ਤੰਗ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

By  Jagroop Kaur October 20th 2020 09:57 PM -- Updated: October 20th 2020 09:58 PM

ਅੱਜ ਕੋਰੋਨਾ ਕਾਲ 'ਚ ਜਿਥੇ ਇੰਨੀਆਂ ਤਬਦੀਲੀਆਂ ਆਈਆਂ ਹਨ। ਪੜ੍ਹਾਈ ਸਕੂਲਾਂ ਦੀ ਬਜਾਏ ਘਰ ਵਿਚ ਹੀ ਸ਼ੁਰੂ ਹੋ ਚੁਕੀ ਹੈ। ਜਿਥੇ ਕੁਝ ਹੱਦ ਤੱਕ ਹੁਣ ਬੱਚਿਆਂ ਨੂੰ ਇਸ ਦੀ ਆਦਤ ਹੋ ਗਈ ਹੈ ਉਥੇ ਹੀ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇਂ ਆਇਆ ਹੈ ਜਿਥੇ ਇਸ ਤੋਂ ਪ੍ਰੇਸ਼ਾਨ ਹੋਈ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨੇ ਇਸ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੀ ਨੂੰ ਆਨਲਾਈਨ ਪੜ੍ਹਾਈ ਦੀ ਸਮਝ ਨਾ ਆਉਣ 'ਤੇ ਆਪਣੇ ਹੀ ਘਰ 'ਚ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲੇ 'ਚ ਪੁਲਸ ਵਲੋਂ ਮ੍ਰਿਤਕ ਕੁੜੀ ਦੀ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।What teachers, parents, students should do for online classes- The New  Indian Expressਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ ਪੁਲਸ ਥਾਣਾ ਮੁਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਕੁੜੀ ਕਾਮਰਸ ਵਿਸ਼ੇ ਦੀ ਵਿਦਿਆਰਥਣ ਸੀ ਅਤੇ ਪੜ੍ਹਨ ਵਿਚ ਵੀ ਹੁਸ਼ਿਆਰ ਸੀ। ਪਰ ਜਦੋਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਹੋਈ ਹੈ ਉਦੋਂ ਤੋਂ ਉਹ ਪ੍ਰੇਸ਼ਾਨ ਚਲ ਰਹੀ ਸੀ, ਹਾਲਾਂਕਿ ਪਰਿਵਾਰ ਵੱਲੋਂ ਉਸਨੂੰ ਸਮਝਾਇਆ ਵੀ ਜਾਂਦਾ ਸੀ ਪਰ ਬਾਵਜੂਦ ਇਸ ਦੇ ਉਹ ਸਮਝ ਨਾ ਪੈ ਅਤੇ ਉਸਨੇ ਅਜਿਹਾ ਕਦਮ ਚੁੱਕ ਲਿਆ।Bengaluru: Teenage girl ends life over love failureਲੜਕੀ ਦੀ ਮਾਤਾ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ ਅਤੇ ਉਹ ਲੋਕ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੀ ਇਕ ਮਕਾਨ 'ਚ ਰਹਿ ਰਹੇ ਸਨ। ਲੜਕੀ ਦੇ ਪਿਤਾ ਮੁਤਾਬਿਕ ਉਨਾਂ ਵੱਲੋਂ ਆਪਣੀ ਬੇਟੀ ਨੂੰ ਜਦ ਖਾਣਾ ਖਾਣ ਲਈ ਬੁਲਾਇਆ ਗਿਆ ਤਾਂ ਉਹ ਕਾਫੀ ਸਮੇਂ ਤੱਕ ਆਈ ਨਹੀਂ।120+ Love Failure Quotes With Images - Ponwell ਜਿਸ ਤੋਂ ਬਾਅਦ ਊਨਾ ਜਾ ਕੇ ਦੇਖਿਆ ਤਾਂ ਕੁੜੀ ਵਲੋਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਮ੍ਰਿਤਕ ਕੁੜੀ ਵਲੋਂ ਲਿਖਿਆ ਇਕ ਸੁਸਾਇਡ ਨੋਟ ਵੀ ਪੁਲਸ ਨੂੰ ਮਿਲਿਆ ਹੈ।ਜਿਸਦੇ ਅਧਾਰ ਤੇ ਪੁਲਿਸ ਪਤਾ ਕਰੇਗੀ ਕਿ ਕੁੜੀ ਵਲੋਂ ਆਖਿਰ ਕਿਹੜੇ ਹਾਲਾਤ 'ਚ ਆਪਣੀ ਜਾਨ ਦਿੱਤੀ ਗਈ, ਦੀ ਜਾਂਚ ਲਈ ਪੁਲਸ ਹੋਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕਰੇਗੀ।

Related Post