ਲੰਬੇ ਸਮੇਂ ਤੋਂ ਸੰਘਰਸ਼ ਨਾਲ ਜੁੜੇ ਕਿਸਾਨ ਦੀ ਟਿਕਰੀ ਬਾਰਡਰ 'ਤੇ ਹੋਈ ਮੌਤ

By  Jagroop Kaur June 3rd 2021 09:59 PM -- Updated: June 3rd 2021 10:00 PM

ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਕਾਲੇ ਕਾਨੂੰਨ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਆਪਣੀ ਜਿੰਦ ਜਾਨ ਨਿਛਾਵਰ ਕੀਤੀ ਜਾ ਰਹੀ ਹੈ , ਜਿਥੇ ਹੁਣ ਤੱਕ 400 ਤੋਂ ਵੱਧ ਕਿਸਾਨ ਆਪਣੀ ਜਾਨ ਗੁਆ ਚੁਕੇ ਹਨ ਉਥੇ ਅੱਜ ਫਿਰ ਇਕ ਹੋਰ ਕਿਸਾਨ ਦੀ ਮੌਤ ਹੋ ਗਈ।

Another Punjab farmer dies at Tikri border

Read More :ਮੁੱਖ ਮੰਤਰੀ ਅੱਜ ਜਾਣਗੇ ਦਿੱਲੀ,3 ਮੈਂਬਰੀ ਕਮੇਟੀ ਵਿਚਕਾਰ ਹੋਵੇਗੀ ਮੁਲਾਕਾਤ

ਜਾਣਕਾਰੀ ਮਮੁਤਾਬਿਕ ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ਨਾਲ ਸਬੰਧਿਤ ਇਕ ਕਿਸਾਨ ਦੀ ਟਿੱਕਰੀ ਬਾਰਡਰ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਮੈਂਬਰ ਸੰਤ ਸਿੰਘ (40) ਪੁੱਤਰ ਅਜਾਇਬ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ 'ਚ ਸ਼ੁਰੂ ਤੋਂ ਹੀ ਡਟਿਆ ਹੋਇਆ ਸੀ।

ਉਥੇ ਹੀ ਕਿਸਾਨ ਦੀ ਮੌਤ 'ਤੇ ਜਸਪਾਲ ਸਿੰਘ ਕਲਮਾਜਰਾ, ਜ਼ਿਲ੍ਹਾ ਪ੍ਰਧਾਨ, ਜਗਪਾਲ ਸਿੰਘ ਸਹਿਦਾ, ਬਲਾਕ ਮੁੱਖੀ, ਸ਼੍ਰੀ ਕੁਲਦੀਪ ਸਿੰਘ ਬਾਜਵਾ, ਯੂਨਿਟ ਮੁਖੀ, ਸ਼੍ਰੀ ਮਨਜੀਤ ਸਿੰਘ, ਸ੍ਰੀ ਗੁਰਧਿਆਨ ਸਿੰਘ ਸਹਿਜਰਾ, ਬਲਾਕ ਮੁਖੀ, ਭਾਖਕੜੀਆਂ, ਸ਼੍ਰੀ ਗਗਨਦੀਪ ਸਿੰਘ, ਸ਼੍ਰੀ. ਮੱਘਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

Related Post