ਅਨੁਰਾਗ ਠਾਕੁਰ ਤੇ ਪ੍ਰਵੇਸ਼ ਸ਼ਰਮਾ ਨੂੰ ਵਿਵਾਦਤ ਬਿਆਨ ਦੇਣਾ ਪਿਆ ਮਹਿੰਗਾ ,ਚੋਣ ਕਮਿਸ਼ਨ ਨੇ ਦਿੱਤਾ ਇਹ ਆਦੇਸ਼

By  Shanker Badra January 29th 2020 04:11 PM -- Updated: January 30th 2020 05:39 PM

ਅਨੁਰਾਗ ਠਾਕੁਰ ਤੇ ਪ੍ਰਵੇਸ਼ ਸ਼ਰਮਾ ਨੂੰ ਵਿਵਾਦਤ ਬਿਆਨ ਦੇਣਾ ਪਿਆ ਮਹਿੰਗਾ ,ਚੋਣ ਕਮਿਸ਼ਨ ਨੇ ਦਿੱਤਾ ਇਹ ਆਦੇਸ਼:ਨਵੀਂ ਦਿੱਲੀ : ਦਿੱਲੀ ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਅਨੁਰਾਗ ਠਾਕੁਰ ਤੇ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਖ਼ਿਲਾਫ਼ ਵਿਵਾਦਤ ਬਿਆਨ ਦੇਣ ਦੇ ਦੋਸ਼ ਵਿੱਚ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਨੂੰ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਦਿੱਲੀ ਚੋਣਾਂ ਦੇ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਜਾਵੇ।

Anurag Thakur and Parvesh Verma Removed as star campaigners List ਅਨੁਰਾਗ ਠਾਕੁਰ ਤੇ ਪ੍ਰਵੇਸ਼ ਸ਼ਰਮਾ ਨੂੰ ਵਿਵਾਦਤ ਬਿਆਨ ਦੇਣਾ ਪਿਆ ਮਹਿੰਗਾ ,ਚੋਣ ਕਮਿਸ਼ਨ ਨੇ ਦਿੱਤਾ ਇਹ ਆਦੇਸ਼

ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਅਗਲੀ ਸੂਚਨਾ ਤੱਕ ਤੁਰੰਤ ਪ੍ਰਭਾਵ ਨਾਲ ਦਿੱਲੀ ਚੋਣਾਂ ਲਈ ਭਾਜਪਾ ਦੇ ਸਟਾਰਾ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਅਨੁਰਾਗ ਠਾਕੁਰ ਤੇ ਪ੍ਰਵੇਸ਼ ਸਿੰਘ ਦਾ ਨਾਂਅ ਹਟਾਉਣ ਦਾ ਹੁਕਮ ਦੇ ਦਿੱਤਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਸਿੰਘ ਵਰਮਾ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ’ਤੇ ਨੋਟਿਸ ਜਾਰੀ ਕੀਤਾ ਹੈ।

Anurag Thakur and Parvesh Verma Removed as star campaigners List ਅਨੁਰਾਗ ਠਾਕੁਰ ਤੇ ਪ੍ਰਵੇਸ਼ ਸ਼ਰਮਾ ਨੂੰ ਵਿਵਾਦਤ ਬਿਆਨ ਦੇਣਾ ਪਿਆ ਮਹਿੰਗਾ ,ਚੋਣ ਕਮਿਸ਼ਨ ਨੇ ਦਿੱਤਾ ਇਹ ਆਦੇਸ਼

ਦੱਸ ਦਈਏ ਕਿ ਪਿਛਲੇ ਦਿਨੀਂ ਭਾਜਪਾ ਦੇ ਦੋਵਾਂ ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਦੌਰਾਨ ਬਹੁਤ ਭੜਕਾਊ ਬਿਆਨ ਦਿੱਤੇ ਹਨ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਦੀ ਰਿਥਲਾ ਸੀਟ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨਾਲ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ' ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ 'ਦੇ ਨਾਅਰੇ ਲਗਾਏ ਸਨ।

-PTCNews

Related Post