ਪਾਕਿ ਨਾਲ LOC 'ਤੇ ਕਦੇ ਵੀ ਵਿਗੜ ਸਕਦੇ ਨੇ ਹਾਲਾਤ: ਫ਼ੌਜ ਮੁਖੀ

By  Jashan A December 18th 2019 09:15 PM

ਪਾਕਿ ਨਾਲ LOC 'ਤੇ ਕਦੇ ਵੀ ਵਿਗੜ ਸਕਦੇ ਨੇ ਹਾਲਾਤ: ਫ਼ੌਜ ਮੁਖੀ,ਨਵੀਂ ਦਿੱਲੀ: ਫ਼ੌਜ ਪ੍ਰਮੁੱਖ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਨਾਲ ਐਲ.ਓ.ਸੀ. 'ਤੇ ਸਥਿਤੀ ਕਦੀ ਵੀ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਭਾਰਤੀ ਫੌਜ ਕਿਸੇ ਵੀ ਸਮੇਂ ਜਵਾਬੀ ਕਾਰਵਾਈ ਕਰਨ ਲਈ ਤਿਆਰ ਹੈ।

ਉਨ੍ਹਾਂ ਕਿਹਾ, 'ਸਰਹੱਦ 'ਤੇ ਹਾਲਾਤ ਕਦੇ ਵੀ ਵਿਗੜ ਸਕਦੇ ਹਨ, ਪਰ ਅਸੀਂ ਪੂਰੀ ਤਾਕਤ ਨਾਲ ਜਵਾਬ ਦੇਣ ਲਈ ਤਿਆਰ ਹਾਂ।'ਸੈਨਾ ਪ੍ਰਮੁੱਖ ਦਾ ਬਿਆਨ ਅਜਿਹੇ ਵਕਤ ਆਇਆ ਹੈ, ਜਦੋਂ ਪਾਕਿਸਤਾਨ ਵਲੋਂ ਐਲ.ਓ.ਸੀ. 'ਤੇ ਗੋਲੀਬਾਰੀ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

https://twitter.com/ANI/status/1207314385351241728?s=20

-PTC News

Related Post