ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਤਾ ਵੱਡਾ ਬਿਆਨ, ਕਿਹਾ ਜੇਕਰ US ਲਾਦੇਨ ਨੂੰ ਪਾਕਿ 'ਚ ਵੜ੍ਹ ਕੇ ਮਾਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ

By  Jashan A February 27th 2019 03:51 PM

ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਤਾ ਵੱਡਾ ਬਿਆਨ, ਕਿਹਾ ਜੇਕਰ US ਲਾਦੇਨ ਨੂੰ ਪਾਕਿ 'ਚ ਵੜ੍ਹ ਕੇ ਮਾਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ,ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ 'ਚ ਤਣਾਅ ਜਾਰੀ ਹੈ। ਜਿਸ ਦੌਰਾਨ ਅੱਜ ਦਿੱਲੀ 'ਚ ਗ੍ਰਹਿ ਮੰਤਰਾਲੇ ਵੱਲੋਂ ਏਅਰ ਸਟ੍ਰਾਈਕ ਨੂੰ ਲੈ ਕੇ ਦੂਸਰੀ ਅਹਿਮ ਬੈਠਕ ਸੱਦੀ ਗਈ ਹੈ। ਦੋਹਾਂ ਮੁਲਕਾਂ 'ਚ ਤਣਾਅ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੱਡਾ ਬਿਆਨ ਦਿੱਤਾ ਹੈ।

arun jaitley ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਤਾ ਵੱਡਾ ਬਿਆਨ, ਕਿਹਾ ਜੇਕਰ US ਲਾਦੇਨ ਨੂੰ ਪਾਕਿ 'ਚ ਵੜ੍ਹ ਕੇ ਮਾਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ

ਉਹਨਾਂ ਕਿਹਾ ਲੋ ਅੱਜ ਦੇ ਹਾਲਾਤ 'ਚ ਸਭ ਕੁਝ ਮੁਮਕਿਨ ਹੈ, ਜੇ ਅਮਰੀਕਾ ਪਾਕਿਸਤਾਨ 'ਚ ਜਾ ਕੇ ਅੱਤਵਾਦੀ ਸੰਗਠਨ ਅਲਕੈਏਦਾ ਚੀਫ ਓਸਾਮਾ ਬਿਨ ਲਾਦੇਨ ਨੂੰ ਮਾਰ ਸਕਦਾ ਹੈ ਤਾਂ ਕੁਝ ਵੀ ਸੰਭਵ ਹੋ ਸਕਦਾ ਹੈ।

arun jaitley ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਤਾ ਵੱਡਾ ਬਿਆਨ, ਕਿਹਾ ਜੇਕਰ US ਲਾਦੇਨ ਨੂੰ ਪਾਕਿ 'ਚ ਵੜ੍ਹ ਕੇ ਮਾਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ

ਉਹਨਾਂ ਕਿਹਾ ਕਿ ਦੇਸ਼ ਸਾਡੇ ਨਾਲ ਖੜਾ ਹੈ, ਉਸ ਨਾਲ ਜਾਹਰ ਹੁੰਦਾ ਹੈ ਕਿ ਅਜਿਹੇ ਸਮੇਂ 'ਚ ਕੁਝ ਵੀ ਕਰਨਾ ਮੁਮਕਿਨ ਹੈ। ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਹਾਲਾਤ ਬਹੁਤ ਜਲਦੀ ਬਦਲ ਰਹੇ ਹਨ। ਉਹਨਾਂ ਕਿਹਾ ਕਿ ਜੇ ਅਮਰੀਕਾ ਸੀਲ ਨੇ ਐਬਟਾਬਾਦ 'ਚ ਜਾ ਕੇ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਸੀ।ਸਾਨੂੰ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਵੀ ਅਜਿਹਾ ਕੇ ਸਕਦੇ ਹਾਂ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਭਾਰਤ ਦੇ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਠਿਕਾਣਿਆਂ ‘ਤੇ ਬੰਬ ਸੁੱਟੇ ਗਏ ਹਨ। ਜਿਸ ਨੇ ਪੂਰੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ। ਇਸ ਹਮਲੇ ਤੋਂ ਬਾਅਦ ਭਾਰਤ ‘ਚ ਲੋਕਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ।

-PTC News

Related Post