ਇਸ ਸਰਕਾਰ ਨੇ ਚੁੱਕੇ ਸਖ਼ਤ ਕਦਮ , ਹੁਣ ਸਿਰਫ਼ 50 ਲੋਕ ਹੀ ਵਿਆਹ ਸਮਾਗਮਾਂ ਵਿਚ ਹੋ ਸਕਦੇ ਨੇ ਸ਼ਾਮਲ

By  Shanker Badra November 17th 2020 06:17 PM

ਇਸ ਸਰਕਾਰ ਨੇ ਚੁੱਕੇ ਸਖ਼ਤ ਕਦਮ , ਹੁਣ ਸਿਰਫ਼ 50 ਲੋਕ ਹੀ ਵਿਆਹ ਸਮਾਗਮਾਂ ਵਿਚ ਹੋ ਸਕਦੇ ਨੇ ਸ਼ਾਮਲ:ਨਵੀਂ ਦਿੱਲੀ : ਕੋਰੋਨਾ ਨੇ ਦੁਨੀਆ ਭਰ ‘ਚ ਲਗਾਤਾਰ ਤਬਾਹੀ ਮਚਾਈ ਹੋਈ ਹੈ। ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ,ਕੋਰੋਨਾ ਵਾਇਰਸ ਨਾਲ ਸੰਕਰਮਣ ਦੇ ਕੇਸ ਫਿਰ ਤੇਜ਼ੀ ਨਾਲ ਵੱਧ ਰਹੇ ਹਨ।ਦਿੱਲੀ ਵਿਚ ਕੋਰੋਨਾ ਦੀ ਭਿਆਨਕ ਸਥਿਤੀ ਨੂੰ ਵੇਖਦਿਆਂ ਦਿੱਲੀ ਸਰਕਾਰ ਨੇ ਵਿਆਹਾਂ ਵਿਚ ਮਿਲੀ ਛੋਟ ਨੂੰ ਵਾਪਸ ਲੈ ਲਿਆ ਹੈ।

Arvind Kejriwal withdraw relaxation on wedding attendees ,Shut Delhi Markets As Covid Hotspots ਇਸ ਸਰਕਾਰ ਨੇ ਚੁੱਕੇ ਸਖ਼ਤ ਕਦਮ , ਹੁਣ ਸਿਰਫ਼ 50 ਲੋਕ ਹੀ ਵਿਆਹ ਸਮਾਗਮਾਂ ਵਿਚ ਹੋ ਸਕਦੇ ਨੇ ਸ਼ਾਮਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਵਿਆਹ ਸਮਾਗਮਾਂ 'ਚ 200 ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਨੂੰ ਵਾਪਸ ਲੈ ਲਿਆ ਹੈ। ਹੁਣ ਸਿਰਫ 50 ਲੋਕ ਹੀ ਵਿਆਹ ਸਮਾਗਮਾਂ ਵਿਚ ਸ਼ਾਮਲ ਹੋ ਸਕਦੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਹ ਗਿਣਤੀ 50 ਤੋਂ ਵਧਾ ਕੇ 200 ਤੱਕ ਕੀਤੀ ਗਈ ਸੀ, ਪਰ ਹੁਣ ਇਸਨੂੰ ਵਾਪਸ ਲੈ ਲਿਆ ਹੈ।

ਇਹ ਵੀ ਪੜੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਦਿੱਤੀ ਇਹ ਨਸੀਹਤ

Arvind Kejriwal withdraw relaxation on wedding attendees ,Shut Delhi Markets As Covid Hotspots ਇਸ ਸਰਕਾਰ ਨੇ ਚੁੱਕੇ ਸਖ਼ਤ ਕਦਮ , ਹੁਣ ਸਿਰਫ਼ 50 ਲੋਕ ਹੀ ਵਿਆਹ ਸਮਾਗਮਾਂ ਵਿਚ ਹੋ ਸਕਦੇ ਨੇ ਸ਼ਾਮਲ

ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੌਰਾਨ ਲੋਕਾਂ ਨੇ ਮਾਸਕ ਪਹਿਨਣ 'ਚ ਅਣਗਹਿਲੀ ਵਰਤੀ ਹੈ,ਜਿਸ ਕਾਰਨ ਕੋਰੋਨਾ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜੇਕਰ ਜ਼ਰੂਰੀ ਹੋਇਆ ਤਾਂ ਦਿੱਲੀ ਦੇ ਭੀੜ-ਭਾੜ ਵਾਲੇ ਬਜ਼ਾਰ ਬੰਦ ਕੀਤੇ ਜਾ ਸਕਦੇ ਹਨ। ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਪ੍ਰਸਤਾਵ ਵੀ ਭੇਜਿਆ ਜਾ ਰਿਹਾ ਹੈ ਤੇ ਭੀੜ ਵਾਲੇ ਬਜ਼ਾਰਾਂ ਨੂੰ ਬੰਦ ਕਰਨ ਦੀ ਕੇਂਦਰ ਤੋਂਆਗਿਆ ਮੰਗੀ ਜਾਵੇਗੀ।

Arvind Kejriwal withdraw relaxation on wedding attendees ,Shut Delhi Markets As Covid Hotspots ਇਸ ਸਰਕਾਰ ਨੇ ਚੁੱਕੇ ਸਖ਼ਤ ਕਦਮ , ਹੁਣ ਸਿਰਫ਼ 50 ਲੋਕ ਹੀ ਵਿਆਹ ਸਮਾਗਮਾਂ ਵਿਚ ਹੋ ਸਕਦੇ ਨੇ ਸ਼ਾਮਲ

ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਮਹੱਤਵਪੂਰਨ ਪ੍ਰਸਤਾਵ ਤਿਆਰ ਕੀਤਾ ਹੈ। ਇਸ ਤਹਿਤ ਹੁਣ ਸਿਰਫ 50 ਲੋਕ ਵਿਆਹ ਦੇ ਸਮਾਰੋਹ 'ਚ ਸ਼ਾਮਲ ਹੋ ਸਕਣਗੇ। ਇਹ ਪ੍ਰਸਤਾਵ ਉਪ ਰਾਜਪਾਲ ਅਨਿਲ ਬੈਜਲ ਨੂੰ ਭੇਜਿਆ ਗਿਆ ਹੈ। ਇਹ ਪ੍ਰਾਵਧਾਨ ਉਪ ਰਾਜਪਾਲ ਦੁਆਰਾ ਮਨਜੂਰ ਹੁੰਦੇ ਹੀ ਲਾਗੂ ਹੋ ਜਾਵੇਗਾ। ਕੋਰੋਨਾ ਕਾਲ ਵਿਚ ਮਿਲ ਰਹੇ ਸਹਿਯੋਗ ’ਤੇ ਕੇਜਰੀਵਾਲ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਕੇਂਦਰ ਨੇ ਹੁਣ 750 ਆਈਸੀਯੂ ਬੈਡ ਦੇਣ ਦਾ ਭਰੋਸਾ ਦਿੱਤਾ ਹੈ। ਅਸੀਂ ਕੇਂਦਰ ਸਰਕਾਰ ਦੇ ਸ਼ੁਕਰ ਗੁਜ਼ਾਰ ਹਾਂ।

-PTCNews

Related Post