ਬਾਹਰੋਂ ਆਏ 17 ਲੋਕ ਪਾਜ਼ੀਟਿਵ, ਕੇਜਰੀਵਾਲ ਦੀ ਅਪੀਲ- ਘਬਰਾਓ ਨਾ, ਨਿਯਮਾਂ ਦੀ ਕਰੋ ਪਾਲਣਾ

By  Riya Bawa December 6th 2021 02:26 PM

Covid-19 in Delhi : ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਇਸ ਸਮੇਂ ਦੇਸ਼ ਅਤੇ ਦੁਨੀਆ 'ਚ ਹਲਚਲ ਮਚੀ ਹੋਈ ਹੈ। ਦੇਸ਼ ਦੀ ਰਾਜਧਾਨੀ 'ਚ ਓਮਾਈਕਰੋਨ ਵੇਰੀਐਂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ। ਕੋਰੋਨਾ ਦੇ ਨਵੇਂ ਖਤਰੇ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਓਮੀਕਰੋਨ ਦੇਸ਼ ਵਿਚ ਦਾਖਲ ਹੋ ਗਿਆ ਹੈ।

ਦਿੱਲੀ 'ਚ ਵੀ ਓਮੀਕਰੋਨ ਦੇ ਮਰੀਜ਼ ਮਿਲੇ ਹਨ। ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਮੈਂ ਇਸ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹਾਂ, ਮੈਂ ਇਸ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਹੈ। ਅਸੀਂ ਇੱਕ ਹਫ਼ਤੇ ਦੀ ਸਮੀਖਿਆ ਮੀਟਿੰਗ ਵੀ ਕੀਤੀ ਸੀ। ਜੋ ਵੀ ਚਾਹੀਦਾ ਹੈ, ਅਸੀਂ ਲੋੜੀਂਦੀ ਮਾਤਰਾ ਵਿੱਚ ਉਪਲਬਧ ਕਰਾਵਾਂਗੇ।" ਇਸ ਦੌਰਾਨ ਦਿੱਲੀ ਸਰਕਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਘਬਰਾਓ ਨਾ, ਪਰ ਇਹ ਧਿਆਨ ਵਿੱਚ ਰੱਖੋ ਕਿ ਕੋਰੋਨਾ ਦੀ ਰੋਕਥਾਮ ਦੇ ਨਿਯਮਾਂ ਦੀ ਹਰ ਕੀਮਤ 'ਤੇ ਪਾਲਣਾ ਕਰਨੀ ਪਵੇਗੀ। ਮਾਸਕ ਪਹਿਨੋ ਅਤੇ ਸਰੀਰਕ ਦੂਰੀ ਦੀ ਪਾਲਣਾ ਕਰੋ।

Covid-19 India: These states and UTs have reported Omicron variant so far

ਦਿੱਲੀ ਏਅਰਪੋਰਟ 'ਤੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਨ੍ਹਾਂ 'ਚੋਂ ਕੋਈ ਕੋਵਿਡ-19 ਪਾਜ਼ੀਟਿਵ ਪਾਇਆ ਜਾਂਦਾ ਹੈ, ਤਾਂ ਉਸ ਨੂੰ ਕੁਆਰੰਟਾਈ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ, "ਦਿੱਲੀ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਵਿੱਚ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। LNJP ਹਸਪਤਾਲ ਵਿਚ 27 ਲੋਕਾਂ ਨੂੰ ਲਿਆਂਦਾ ਗਿਆ ਸੀ, ਜਿਸ ਵਿੱਚ 17 ਲੋਕ ਸਕਾਰਾਤਮਕ ਹਨ, 10 ਉਨ੍ਹਾਂ ਦੇ ਨਜ਼ਦੀਕੀ ਸੰਪਰਕ ਹਨ।" 17 ਵਿਚੋਂ 12 ਦੀ ਜੀਨੋਮ ਸੀਕਵੈਂਸਿੰਗ ਕੀਤੀ ਗਈ ਹੈ ਅਤੇ ਇਕ ਵਿਚ ਓਮੀਕਰੋਨ ਪਾਇਆ ਗਿਆ ਹੈ।

ਦੁਨੀਆ ਦੇ 38 ਦੇਸ਼ਾਂ 'ਚ ਫੈਲ ਚੁੱਕਿਆ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕਰੋਨ ਹੁਣ ਭਾਰਤ 'ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ 4 ਦਿਨਾਂ ਵਿੱਚ ਭਾਰਤ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ। 2 ਦਸੰਬਰ ਨੂੰ ਦੇਸ਼ ਵਿੱਚ ਓਮੀਕਰੋਨ ਦਾ ਪਹਿਲਾ ਕੇਸ ਆਇਆ ਸੀ ਅਤੇ 6 ਦਸੰਬਰ ਤੱਕ ਇਸ ਵੇਰੀਐਂਟ ਦੇ 21 ਮਰੀਜ਼ ਪਾਏ ਗਏ ਹਨ।

-PTC News

Related Post