ਆਸਾਰਾਮ ਮਾਮਲੇ 'ਤੇ ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਇਹ ਅਪੀਲ

By  Shanker Badra April 25th 2018 03:31 PM -- Updated: April 25th 2018 03:32 PM

ਆਸਾਰਾਮ ਮਾਮਲੇ 'ਤੇ ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਇਹ ਅਪੀਲ:ਆਸ਼ਰਮ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਮਾਮਲੇ 'ਤੇ ਅਦਾਲਤ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।Farhan Akhtar ‏ Verified accountਇਸ ਮਾਮਲੇ 'ਤੇ ਫਰਹਾਨ ਅਖਤਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਪੀਲ ਕੀਤੀ ਹੈ।ਕੋਰਟ ਦੇ ਇਸ ਫੈਸਲੇ 'ਤੇ ਸੋਸ਼ਲ ਮੀਡੀਆ 'ਚ ਵੱਖ-ਵੱਖ ਪ੍ਰਤੀਕਿਰਿਆ ਆ ਰਹੀਆਂ ਹਨ।ਆਸਾਰਾਮ ਨਾਲ ਪੀ.ਐੱਮ. ਨਰਿੰਦਰ ਮੋਦੀ ਦੀ ਇਕ ਪੁਰਾਣੀ ਤਸਵੀਰ ਵੀ ਸ਼ੇਅਰ ਕੀਤੀ ਜਾ ਰਹੀ ਹੈ।Asaram Case Bollywood Actor Farhan Akhtar PM Appealਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਇਸ ਫੋਟੋ ਨੂੰ ਲੈ ਕੇ ਟਵੀਟ ਕੀਤਾ ਹੈ।ਫਰਹਾਨ ਅਖਤਰ ਨੇ ਲਿਖਿਆ ਹੈ ਕਿ ਆਸਾਰਾਮ ਹੁਣ ਇਕ ਚਾਈਲਡ ਰੇਪਿਸਟ ਹੈ ਤੇ ਉਹ ਦੋਸ਼ੀ ਪਾਇਆ ਗਿਆ ਹੈ।ਉਸਨੇ ਲਿਖਿਆ ਹੈ ਕਿ ਚੰਗਾ ਹੈ ਪਰ ਕੀ ਪੀ.ਐੱਮ. ਮੋਦੀ ਨਾਲ ਉਸ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਨਾ ਬੰਦ ਕਰ ਸਕਦੇ।Asaram Case Bollywood Actor Farhan Akhtar PM Appealਕਿਸੇ ਅਜਿਹੇ ਵਿਅਕਤੀ ਨਾਲ ਖੜ੍ਹੇ ਹੋਣਾ ਜਾਂ ਉਸ ਦਾ ਪੱਖ ਲੈਣਾ ਉਹ ਵੀ ਉਸ ਸਮੇਂ ਜਦੋਂ ਉਸ ਦੇ ਆਪਰਾਧਾਂ ਤੋਂ ਪਰਦਾ ਨਾ ਉਠਿਆ ਹੋਵੇ,ਕੋਈ ਕ੍ਰਾਈਮ ਨਹੀਂ ਹੈ।'ਦੱਸਣਯੋਗ ਹੈ ਕਿ ਫਰਹਾਨ ਦਾ ਇਹ ਰਿਐਕਸ਼ਨ/ਪ੍ਰਤੀਕਿਰਿਆ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਆਇਆ ਹੈ।

-PTCNews

Related Post