ਏਸ਼ੀਅਨ ਖੇਡਾਂ ਦੇ ਗੋਲਡ ਮੈਡਲਿਸਟ ਮੁੱਕੇਬਾਜ਼ ਡਿੰਗਕੋ ਸਿੰਘ ਦਾ ਹੋਇਆ ਦਿਹਾਂਤ

By  Jagroop Kaur June 10th 2021 11:06 AM

ਏਸ਼ੀਆਈ ਖੇਡਾਂ ਦੇ ਗੋਲ੍ਡ ਮੈਡਲ ਜੇਤੂ ਡਿੰਗਕੋ ਸਿੰਘਦਾ ਲੀਵਰ ਦੇ ਕੈਂਸਰ ਨਾਲ ਲੰਬੇ ਸਮੇਂ ਤੱਕ ਜੂਝਣ ਤੋਂ ਬਾਅਦ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ 42 ਸਾਲ ਦੇ ਸਨ ਅਤੇ 2017 ਤੋਂ ਇਸ ਬੀਮਾਰੀ ਨਾਲ ਜੂਝ ਰਹੇ ਸਨ। ਡਿੰਗਕੋ ਦੀ ਇੰਝ ਹੋਈ ਅਚਨਚੇਤ ਮੌਤ 'ਤੇ ਖੇਡ ਸੰਸਾਰ ਦੇ ਲੋਕਾਂ ਵਿਚ ਸੋਗ ਦੀ ਲਹਿਰ ਹੈ ਇਸ ਮੌਕੇ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ|

‘ਮੈਂ ਸ਼੍ਰੀ ਡਿੰਗਕੋ ਸਿੰਘ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਉਹ ਭਾਰਤ ਦੇ ਸਰਵਸ੍ਰੇਸ਼ਠ ਮੁੱਕੇਬਾਜ਼ਾਂ ਵਿਚੋਂ ਇਕ ਸਨ। ਡਿੰਗਕੋ ਦੇ 1998 ਬੈਂਕਾਕ ਏਸ਼ੀਆਈ ਖੇਡਾਂ ਵਿਚ ਜਿੱਤੇ ਗਏ ਸੋਨ ਤਮਗੇ ਨੇ ਭਾਰਤ ਵਿਚ ਮੁੱਕੇਬਾਜ਼ੀ ਕ੍ਰਾਂਤੀ ਨੂੰ ਜਨਮ ਦਿੱਤਾ। ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।’

Asian Games gold medalist Dingko Singh airlifted to Delhi for cancer treatment | Other News – India TVRead More : ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ?ਵਾਇਰਸ ਨਾਲ ਹੋਈ ਜਾਨਵਰ ਦੀ ਮੌਤ…

ਦਸਣਯੋਗ ਹੈ ਕਿ ਮਣੀਪੁਰ ਦਾ ਇਹ ਮੁੱਕੇਬਾਜ਼ ਕਾਫੀ ਸਮੇਂ ਤੋਂ ਕੈਂਸਰ ਨਾਲ ਪੀੜਤ ਸੀ ਅਤੇ ਪਿਛਲੇ ਸਾਲ ਕੋਵਿਡ-19 ਨਾਲ ਵੀ ਪੀੜਤ ਹੋ ਗਿਆ ਸੀ। ਇਸ ਖਿਡਾਰੀ ਦੀ ਮੌਤ 'ਤੇ ਭਾਰਤ ਦੇ ਪਹਿਲੇ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਟਵੀਟ ਕੀਤਾ, ‘ਇਸ ਹਾਰ ’ਤੇ ਮੇਰੀ ਦਿਲੀ ਹਮਦਰਦੀ ਹੈ। ਉਨ੍ਹਾਂ ਦਾ ਜੀਵਨ ਅਤੇ ਸੰਘਰਸ਼ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਰਹੇਗਾ। ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਦੁੱਖ ਦੀ ਇਸ ਘੜੀ ਵਿਚੋਂ ਉਭਰਨ ਦੀ ਸ਼ਕਤੀ ਪ੍ਰਦਾਨ ਕਰੇ।’Asian Games gold medalist boxer Ngangom Dingko Singh dies after recovering  from Covid-19 - Sports News

Read More :ਕੋਰੋਨਾ ਕਾਲ ‘ਚ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਵੱਡੀ ਰਾਹਤ

ਡਿੰਗਕੋ ਨੇ 1998 ਵਿਚ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ ਅਤੇ ਉਨ੍ਹਾਂ ਨੂੰ ਉਸੇ ਸਾਲ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਖੇਡਾਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ 2013 ਵਿਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ। ਜਲ ਸੈਨਾ ਵਿਚ ਕੰਮ ਕਰਨ ਵਾਲੇ ਡਿੰਗਕੋ ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਦੇ ਬਾਅਦ ਕੋਚ ਬਣ ਗਏ ਸਨ |

Related Post