ਆਸਾਮ ਹਿੰਸਾ ਮਾਮਲੇ ’ਚ ਆਇਆ ਨਵਾਂ ਮੋੜ

By  Joshi November 3rd 2018 08:57 AM -- Updated: November 3rd 2018 09:10 AM

ਆਸਾਮ ਹਿੰਸਾ ਮਾਮਲੇ ’ਚ ਆਇਆ ਨਵਾਂ ਮੋੜ, ਜਾਣੋ ਮਾਮਲਾ,ਤਿਨਸੁਕੀਆ: ਪਿਛਲੇ ਦਿਨੀ ਆਸਾਮ ਦੇ ਤਿਨਸੁਕੀਆ ਜ਼ਿਲ੍ਹੇ 'ਚ 5 ਬੰਗਲਾ ਭਾਸ਼ੀ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਹੱਤਿਆਕਾਂਡ ਪਿੱਛੇ ਉਲਫਾ (ਆਈ) ਦੇ ਅੱਤਵਾਦੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ।ਹਾਲਾਂਕਿ ਉਲਫਾ ਨੇ ਇਸ ਤੋਂ ਇਨਕਾਰ ਕੀਤਾ ਸੀ।

ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਖੇਰਬਾੜੀ ਪਿੰਡ ਦੀ ਹੈ।ਪਰ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਪਾਬੰਦੀਸ਼ੁਦਾ ਸੰਗਠਨ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਮ (ਉਲਫਾ) ਦੇ ਇਕ ਨੇਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੂਸਰੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਹੋਰ ਪੜ੍ਹੋ:ਸ਼੍ਰੋਮਣੀ ਕਮੇਟੀ ‘ਚ ਹੋਈਆਂ ਨਵੀਆਂ ਭਰਤੀਆਂ ਦੀ ਹੋਏਗੀ ਪੜਤਾਲ,ਆਚਰਣਹੀਣ ਮੁਲਾਜਮ ਹੋਣਗੇ ਸਿੱਧੇ ਫਾਰਗ

ਜਿਸ ਤੋਂ ਬਾਅਦ ਉਹਨਾਂ ਕੋਲੋਂ ਪੁੱਛਗਿੱਛ ਕੀਤੀ, ਦੱਸਿਆ ਜਾ ਇਹ ਕਾਰਵਾਈ ਕਰੀਬ 6 ਘੰਟੇ ਚੱਲੀ।ਜਿਸ ਤੋਂ ਬਾਅਦ ਹਰਾਜਿਕਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਸੂਤਰਾਂ ਅਨੁਸਾਰ ਉਲਫਾ ਦੇ ਇੱਕ ਹੋਰ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿਸ ਨੂੰ ਗੁਹਾਟੀ ਲੈ ਕੇ ਜਾ ਰਹੇ ਹਨ।

ਦੱਸਣਯੋਗ ਹੈ ਕਿ ਇਹਨਾਂ ਅੱਤਵਾਦੀਆਂ ਨੇ ਬੀਤੇ ਦਿਨ ਬੇਸਕਸੂਰ 5 ਬੰਗਲਾ ਭਾਸ਼ੀ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਕਦਮ ਚੁੱਕੇ।

—PTC News

Related Post