ਲਖਨਊ ਤੋਂ ਅਲਕਾਇਦਾ ਦੇ 2 ਅੱਤਵਾਦੀ ਗ੍ਰਿਫਤਾਰ, ਯੂ.ਪੀ. 'ਚ ਸੀਰੀਅਲ ਬਲਾਸਟ ਦੀ ਸੀ ਯੋਜਨਾ

By  Baljit Singh July 11th 2021 03:51 PM

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਲਗਾਤਾਰ ਅੱਤਵਾਦੀ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ। ਐਤਵਾਰ ਨੂੰ ਉੱਤਰ ਪ੍ਰਦੇਸ਼ ਏਟੀਐੱਸ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਉੱਤੇ ਲਖਨਊ ਦੇ ਮੈਗਨ ਬੈਲਟ ਕਾਕੋਰੀ ਵਿਚ ਇਕ ਘਰ ਨੂੰ ਘੇਰਿਆ। ਏਟੀਐੱਸ ਨੇ ਇਸ ਘਰ ਤੋਂ ਅਲਕਾਇਦਾ ਨਾਲ ਜੁੜੇ ਦੋ ਅੱਤਵਾਦੀਆਂ ਨੂੰ ਫੜਿਆ ਹੈ।

ਪੜੋ ਹੋਰ ਖਬਰਾਂ: ਪਾਕਿ: ਪਤੀ ਦੇ ਅਫੇਅਰ ਦਾ ਪਤਨੀ ਤੋਂ ਲਿਆ ਬਦਲਾ, ਸਰੇਬਜ਼ਾਰ ਕੀਤਾ ਸ਼ਰਮਸਾਰ

ਉੱਤਰ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ (ਏਟੀਐੱਸ) ਨੇ ਐਤਵਾਰ ਨੂੰ ਦੁਬੱਗਾ ਚੌਰਾਹੇ ਨੇੜੇ ਸੀਤਾ ਵਿਹਾਰ ਕਲੋਨੀ ਤੋਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਵਿਚੋਂ ਸ਼ਾਹਿਦ ਅਤੇ ਉਸ ਦਾ ਸਾਥੀ ਵਸੀਮ, ਮਲੀਹਾਬਾਦ ਦੇ ਵਸਨੀਕ ਹਨ। ਦੋਵਾਂ ਕੋਲੋਂ ਦੋ ਪ੍ਰੈਸ਼ਰ ਕੁੱਕਰ ਬੰਬ, ਸੱਤ ਤੋਂ ਅੱਠ ਕਿਲੋ ਵਿਸਫੋਟਕ, ਕਈ ਪਿਸਤੌਲ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ।

ਪੜੋ ਹੋਰ ਖਬਰਾਂ: ਜਲ ਸਰੋਤ ਵਿਭਾਗ ਦੇ ਹਜ਼ਾਰਾਂ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ!

ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਟ੍ਰੇਨਡ ਅੱਤਵਾਦੀ ਹਨ। ਉਨ੍ਹਾਂ ਦੀ ਯੋਜਨਾ ਤਿੰਨ ਦਿਨਾਂ ਵਿਚ ਲਖਨਊ ਵਿਚ ਬੰਬ ਧਮਾਕਿਆਂ ਵਿਚ ਭਾਜਪਾ ਦੇ ਹੋਰ ਨੇਤਾਵਾਂ ਦੇ ਨਾਲ ਇਕ ਸੰਸਦ ਮੈਂਬਰ ਨੂੰ ਉਡਾਉਣ ਦੀ ਸੀ। ਉਨ੍ਹਾਂ ਦੇ ਕੋਲ ਭਾਰੀ ਮਾਤਰਾ ਵਿਚ ਵਿਸਫੋਟਕ ਮਿਲਿਆ। ਬੰਬ ਨੂੰ ਬੇਅਸਰ ਕਰਨ ਲਈ ਬੰਬ ਡਿਸਪੋਜ਼ੇਬਲ ਸਕਵਾਰਡ ਮੌਕੇ ਉੱਤੇ ਪਹੁੰਚਿਆ ਹੈ। ਇਸ ਦੌਰਾਨ ਅਧਿਕਾਰੀਆਂ ਵਲੋਂ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਅੱਤਵਾਦੀਆਂ ਦੀ ਯੋਜਨਾ ਯੂ.ਪੀ. ਵਿਚ ਸੀਰੀਅਲ ਬਲਾਸਟ ਕਰਨ ਦੀ ਵੀ ਸੀ।

ਪੜੋ ਹੋਰ ਖਬਰਾਂ: ਇਕੋ ਸਮੇਂ ਦੋ ਵੱਖ-ਵੱਖ ਵੇਰੀਐਂਟ ਨਾਲ ਇਨਫੈਕਟਿਡ ਹੋਈ ਔਰਤ ਦੀ ਮੌਤ, ਵਿਗਿਆਨੀਆਂ ਦੀ ਵਧੀ ਚਿੰਤਾ

-PTC News

Related Post