ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਜਾਣ ਵਾਲੇ ਮੁਸਾਫ਼ਰ ਅਟਾਰੀ ਸਟੇਸ਼ਨ 'ਤੇ ਫਸੇ ,ਸੜਕੀ ਰਸਤੇ ਜਾਣ ਦੀ ਮਿਲੀ ਇਜਾਜ਼ਤ

By  Shanker Badra February 28th 2019 12:22 PM -- Updated: February 28th 2019 12:27 PM

ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਜਾਣ ਵਾਲੇ ਮੁਸਾਫ਼ਰ ਅਟਾਰੀ ਸਟੇਸ਼ਨ 'ਤੇ ਫਸੇ ,ਸੜਕੀ ਰਸਤੇ ਜਾਣ ਦੀ ਮਿਲੀ ਇਜਾਜ਼ਤ:ਅਟਾਰੀ : ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਏਅਰ ਸਟ੍ਰਾਈਕ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ।ਇਸ ਕਰਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਤਣਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਗਿਆ ਹੈ।ਇਸ ਦੇ ਕਾਰਨ ਯਾਤਰੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Attari 42 Pakistani passengers By road go Got permission
ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਜਾਣ ਵਾਲੇ ਮੁਸਾਫ਼ਰ ਅਟਾਰੀ ਸਟੇਸ਼ਨ 'ਤੇ ਫਸੇ , ਸੜਕੀ ਰਸਤੇ ਜਾਣ ਦੀ ਮਿਲੀ ਇਜਾਜ਼ਤ

ਦਿੱਲੀ ਤੋਂ ਅਟਾਰੀ ਆਉਣ ਵਾਲੀ ਅਟਾਰੀ ਸਪੈਸ਼ਲ ਰੇਲ ਗੱਡੀ ਆਪਣੇ ਮਿਥੇ ਸਮੇਂ ਤੇ ਅਟਾਰੀ ਸਟੇਸ਼ਨ 'ਤੇ ਪਹੁੰਚੀ,ਜਿਸ 'ਚ 42 ਮੁਸਾਫ਼ਰ ਸਵਾਰ ਸਨ,ਜਿਨ੍ਹਾਂ ਨੇ ਸਮਝੌਤਾ ਐਕਸਪ੍ਰੈੱਸ ਰਸਤੇ ਪਾਕਿਸਤਾਨ ਜਾਣਾ ਸੀ ਪਰ ਸਮਝੌਤਾ ਐਕਸਪ੍ਰੈੱਸ ਬੰਦ ਹੋਣ ਕਾਰਨ ਪ੍ਰੇਸ਼ਾਨ ਹਨ।ਇਹ ਮੁਸਾਫ਼ਰ ਹਾਲ ਦੀ ਘੜੀ ਅਟਾਰੀ ਸਟੇਸ਼ਨ ਵਿਖੇ ਬੈਠੇ ਹੋਏ ਹਨ।

Attari 42 Pakistani passengers By road go Got permission
ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਜਾਣ ਵਾਲੇ ਮੁਸਾਫ਼ਰ ਅਟਾਰੀ ਸਟੇਸ਼ਨ 'ਤੇ ਫਸੇ , ਸੜਕੀ ਰਸਤੇ ਜਾਣ ਦੀ ਮਿਲੀ ਇਜਾਜ਼ਤ

ਇਸ ਦੌਰਾਨ ਇਨ੍ਹਾਂ 42 ਪਾਕਿਸਤਾਨੀ ਯਾਤਰੀਆਂ ਨੂੰ ਸੜਕੀ ਰਸਤੇ ਰਾਹੀਂ ਜਾਣ ਦੀ ਇਜਾਜ਼ਤ ਮਿਲ ਗਈ ਹੈ।ਹੁਣ ਇਨ੍ਹਾਂ ਪਾਕਿਸਤਾਨੀ ਯਾਤਰੀਆਂ ਨੂੰ ਸੜਕ ਰਸਤੇ ਰਾਹੀਂ ਪਾਕਿਸਤਾਨ ਰਵਾਨਾ ਕੀਤਾ ਜਾਵੇਗਾ।ਜਿਸ ਤੋਂ ਬਾਅਦ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ।

-PTCNews

Related Post