ਅਟਾਰੀ ਵਾਹਗਾ ਸਰਹੱਦ 'ਤੇ ਮੁੜ ਪਰਤੀਆਂ ਰੌਣਕਾਂ, ਰੋਜ਼ਾਨਾ 300 ਲੋਕ ਦੇਖ ਸਕਣਗੇ ਰਿਟਰੀਟ ਸਰੇਮਨੀ

By  Riya Bawa September 17th 2021 05:48 PM -- Updated: September 17th 2021 08:07 PM

ਅੰਮ੍ਰਿਤਸਰ: ਭਾਰਤ ਵੱਲੋਂ ਅਟਾਰੀ ਸਰਹੱਦ 'ਤੇ ਮੁੜ ਰੌਣਕਾਂ ਪਰਤੀਆਂ ਹਨ। ਇਸ ਦੌਰਾਨ ਕੋਰੋਨਾ ਦੇ ਮੱਦੇਨਜ਼ਰ ਤਿੰਨ ਸੌ ਸੈਲਾਨੀਆਂ ਨਾਲ਼ ਝੰਡੇ ਦੀ ਰਸਮ ਸ਼ੁਰੂਆਤ ਕੀਤੀ ਗਈ ਅਤੇ ਹਰ ਰੋਜ਼ 300 ਸੈਲਾਨੀ ਰਿਟਰੀਤ ਸਰੇਮਨੀ ਦੇਖ ਸਕਣਗੇ। ਦੱਸ ਦੇਈਏ ਕਿ ਕੋਰੋਨਾ ਦੇ ਪ੍ਰਕੋਪ ਦੇ ਚਲਦਿਆਂ ਅਟਾਰੀ ਸਰਹੱਦ ਤੇ 20 ਮਾਰਚ 2020 ਨੂੰ ਰਿਟਰੀਤ ਸਰੇਮਨੀ ਮੌਕੇ ਲੋਕਾਂ ਦਾ ਦਾਖਿਲਾ ਬੰਦ ਕਰ ਦਿੱਤਾ ਗਿਆ ਸੀ ਜੋ ਡੇਢ ਸਾਲ ਦੇ ਵਕਫੇ ਮਗਰੋਂ ਅੱਜ ਖੋਲ੍ਹ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਮੌਕੇ ਕੋਰੋਨਾ ਦੇ ਮੱਦੇਨਜ਼ਰ ਦਰਸ਼ਕਾਂ ਦੀ ਗਿਣਤੀ ਸੀਮਿਤ ਕੀਤੀ ਗਈ ਹੈ। ਕੋਰੋਨਾ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇਗੀ। ਬੀ ਐਸ ਐਫ ਵੱਲੋਂ ਪਾਸ ਜਾਰੀ ਕੀਤੇ ਜਾਣਗੇ । ਰੋਜ਼ਾਨਾ 300 ਲੋਕ ਝੰਡਾ ਉਤਾਰਨ ਦੀ ਰਸਮ ਦੇਖ ਸਕਣਗੇ। ਇਸ ਮੌਕੇ ਗੱਲਬਾਤ ਕਰਦਿਆਂ ਵੱਖ ਵੱਖ ਸੈਲਾਨੀਆਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਾਂ ਦੇ ਨਾਲ ਅਟਾਰੀ ਸਰਹੱਦ ਵਿਖੇ ਝੰਡੇ ਦੀ ਰਸਮ ਵੇਖਣ ਲਈ ਆਏ ਹਨ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਪਾਕਿਸਤਾਨ ਸਰਹਦ ਤੇ ਆ ਕੇ ਝੰਡਾ ਉਤਾਰਨ ਦੀ ਰਸਮ ਦੇਖਣ ਦਾ ਮੌਕਾ ਮਿਲਿਆ ਹੈ ਜਿਸ ਨੂੰ ਦੇਖ ਕਿ ਹਰ ਦਰਸ਼ਕ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ।

ਦੱਸਣਯੋਗ ਹੈ ਕਿ 20 ਮਾਰਚ 2020 ਤੋਂ ਅਟਾਰੀ ਵਾਹਗਾ ਸਰਹੱਦ 'ਤੇ ਰਿਟਰੀਟ ਸਰੇਮਨੀ ਮੌਕੇ ਆਮ ਲੋਕਾਂ ਦੀ ਐਂਟਰੀ ਬੰਦ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਝੰਡੇ ਦੀ ਰਸਮ ਦਾ ਸਮਾਂ ਸ਼ਾਮ ਸਾਢੇ ਪੰਜ ਵਜੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਦੁਨੀਆ ਭਰ ਤੋਂ ਰੋਜ਼ਾਨਾ ਹਜ਼ਾਰਾਂ ਸੈਲਾਨੀ ਸ਼ਾਮ ਵੇਲੇ ਝੰਡਾ ਉਤਾਰਨ ਮੌਕੇ ਹੁੰਦੀ ਜੋਸ਼ੀਲੀ ਪਰੇਡ ਦੇਖਣ ਲਈ ਪਹੁੰਚਦੇ ਹਨ ਪਰ ਨਿਰਾਸ਼ ਬੇਰੰਗ ਪਰਤਦੇ ਸਨ।

-PTC News

Related Post