ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ PRTC ਦੀ ਬੱਸ ਵਿਚ ਹੋਈ ਲੁੱਟ , ਨੈਸ਼ਨਲ ਹਾਈਵੇ ਜਾਮ

By  Riya Bawa June 1st 2022 11:08 AM -- Updated: June 1st 2022 03:35 PM

ਲੁਧਿਆਣਾ: ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਲੁਟੇਰਿਆਂ ਵੱਲੋਂ ਇੱਕੋ ਦਿਨ ਵਿੱਚ ਦੋ ਥਾਵਾਂ 'ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਗੋਲੀਆਂ ਮਾਰ ਕਤਲ, ਲੁੱਟ-ਖੋਹ ਦੇ ਮਾਮਲੇ ਆਮ ਹੋ ਗਏ ਹਨ। ਦੂਜੇ ਪਾਸੇ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਸਵਾਲਾਂ ਦੇ ਘੇਰੇ 'ਚ ਬਣੀ ਹੋਈ ਹੈ। ਇਸ ਵਿਚਾਲੇ ਅੱਜ ਮਾਮਲਾ ਲਾਡੋਵਾਲ ਪਿੰਡ ਦਾ ਹੈ ਜਿਥੇ ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ PRTC ਦੀ ਬੱਸ ਵਿਚ ਲੁੱਟ ਹੋਈ ਹੈ।

NationalHighwayJam

ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਕੰਡਕਟਰ ਕੋਲੋਂ 10 ਹਜ਼ਾਰ ਰੁਪਏ ਨਕਦ ਅਤੇ ਉਸ ਦੀ ਚੇਨ ਖੋਹ ਕੇ ਲੈ ਗਏ ਹਨ। ਜਾਣਕਾਰੀ ਮੁਤਾਬਕ ਅਣਪਛਾਤੇ ਐਕਟਿਵਾ 'ਤੇ ਸਵਾਰ ਹੋ ਕੇ ਬੱਸ ਲੁੱਟਣ ਆਏ ਸੀ। ਜਦੋਂ ਲੁੱਟੇਰਿਆਂ ਨੇ ਬੱਸ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਡਰਾਇਵਰ ਨੇ ਬੱਸ ਸੜਕ ਵਿਚਾਲੇ ਹੀ ਰੋਕ ਦਿੱਤੀ। ਇਹ ਘਟਨਾ ਕਰੀਬ 8-8:30 ਵਜੇ ਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਕਾਰਨ ਨੈਸ਼ਨਲ ਹਾਈਵੇ 'ਤੇ ਕਾਫੀ ਲੰਬਾ ਜਾਮ ਲੱਗ ਗਿਆ। ਪੁਲਿਸ ਇਸ ਜਾਮ ਨੂੰ ਖੁਲ੍ਹਵਾਉਣ ਵਿੱਚ ਵੀ ਲੱਗੀ ਹੋਈ ਹੈ।

ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ PRTC ਦੀ ਬੱਸ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼, ਨੈਸ਼ਨਲ ਹਾਈਵੇ ਜਾਮ

ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਕੇਕੇ ਦਾ ਕੋਲਕਾਤਾ 'ਚ ਹੋਇਆ ਦਿਹਾਂਤ, ਸੈਲੇਬਸ ਨੇ ਟਵੀਟ ਕਰ ਜਤਾਇਆ ਦੁੱਖ

ਦੱਸਣਯੋਗ ਹੈ ਕਿ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਸਵੇਰੇ 8 ਵਜੇ ਦੇ ਕਰੀਬ ਤਿੰਨ ਬਦਮਾਸ਼ਾਂ ਨੇ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੀ ਪੀਆਰਟੀਸੀ ਬੱਸ ਦੇ ਕੰਡਕਟਰ ਤੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਨੂੰ ਹਥਿਆਰਾਂ ਨਾਲ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਹੋਰ ਡਰਾਈਵਰਾਂ ਦੀ ਮੌਜੂਦਗੀ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ।

NationalHighwayJam

ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਬੱਸ ਚਾਲਕ ਨੇ ਬੱਸ ਵਿਚਕਾਰਲੀ ਸੜਕ 'ਤੇ ਖੜ੍ਹੀ ਕਰ ਦਿੱਤੀ ਅਤੇ ਉਥੇ ਲੰਮਾ ਜਾਮ ਲੱਗ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਜਾਂਚ ਵਿੱਚ ਟੋਲ ਪਲਾਜ਼ਾ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੁਝ ਵਿਅਕਤੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਪਛਾਣ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਕੀਤੀ ਹੈ ਪਰ ਪੁਲੀਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ।

-PTC News

Related Post