ਅੱਤਵਾਦੀਆਂ ਦੀ ਮਦਦਗਾਰ ਔਰਤ ਦਾ ਸੱਚ ਆਇਆ ਸਾਹਮਣੇ

By  Joshi October 15th 2017 07:18 PM

ਦੇਖੋ, ਉਹ ਮਾਡਲ ਜੋ ਅੱਤਵਾਦੀਆਂ ਦੀ ਰਹੀ ਮਦਦਗਾਰ, ਪਰ...!

ਸਾਲ 2005 'ਚ ਲੰਡਨ ਮੈਟਰੋ ਸਟੇਸ਼ਨ 'ਚ ਹੋਏ ਧਮਾਕਿਆਂ ਦੀ ਸਾਜ਼ਿਸ਼ ਲਈ ਇੱਕ ਉਹ ਮਹਿਲਾ ਜੋ ਜੇਲ ਦੀ ਸਜ਼ਾ ਕੱਟ ਚੁੱਕੀ ਹੈ। ਇਸ ਔਰਤ ਨੇ ਹੈਰਾਨਗੀ ਭਰੀ ਢੰਗ ਨਾਲ ਝੂਠ ਬੋਲ ਕੇ ਕਈ ਸਰਕਾਰੀ ਅਹੁਦੇ ਵੀ ਹਾਸਲ ਕੀਤੇ ਹਨ।

Attwadian di madadgar aurat model da sach aya sahmne!ਵੈਸੇ ਇਹ ਮਾਡਲ ਇਥੋਪੀਆ ਦੀ ਰਹਿਣ ਵਾਲੀ ਹੈ ਅਤੇ ਇਸਨੇ ਮੁਲੁਮੇਬੇਟ 2008 'ਚ ਇਕ ਆਤਮਘਾਤੀ ਹਮਲਾਵਰ ਦੀ ਮਦਦ ਕੀਤੀ ਸੀ ਜਿਸ ਕਾਰਨ ਇਸਨੂੰ 10 ਸਾਲ ਦੀ ਸਜ਼ਾ ਹੋਈ ਸੀ। ਪਰ ਇਥੇ ਹੀ ਸਭ ਗੱਲਾਂ ਦਾ ਅੰਤ ਨਹੀਂ ਹੋਇਆ, ਇਸ ਔਰਤ ਨੇ ਜੇਲ ਤੋਂ ਛੁੱਟ ਜਾਣ ਤੋਂ ਬਾਅਦ ਨਾ ਸਿਰਫ ਸਰਕਾਰੀ ਨੌਕਰੀ ਹਾਸਲ ਕੀਤੀ ਸਗੋਂ ਕਈ ਅਹੁਦਿਆਂ 'ਤੇ ਪ੍ਰਮੋਸ਼ਨ ਵੀ ਲਈ।

Attwadian di madadgar aurat model da sach aya sahmne!ਪਹਿਲਾਂ ਤਾਂ ਗਿਰਮਾ ਨੇ ਅਦਾਲਤ ਤੋਂ ਖੁਦ ਨੂੰ ਛੱਡਣ ਦੀ ਅਪੀਲ ਕੀਤੀ ਅਤੇ ਬਾਅਦ ਵਿੱਚ 2013 'ਚ ਜੇਲ ਤੋਂ ਛੁੱਟ ਵੀ ਗਈ।

ਦੱਸਣਯੋਗ ਹੈ ਕਿ ਗਿਰਮਾ ਜੇਲ ਜਾਣ ਤੋਂ ਇਕ ਸਫਲ ਮਾਡਲ ਦੇ ਤੌਰ 'ਤੇ ਆਪਣਾ ਕੈਰੀਅਰ ਬਣਾ ਚੁੱਕੀ ਸੀ। ਗਿਰਮਾ ਨੇ ਆਪਣੇ ਅਪਰਾਧਕ ਰਿਕਾਰਡ ਬਾਰੇ ਕਿਸੇ ਨੂੰ ਨਾ ਦੱੱਸਦਿਆਂ ਹੋਇਆਂ ਸਾਊਥ ਲੰਡਨ ਦੇ ਵਰਕ ਬਰੋ ਕੌਂਸਲ 'ਚ ਨੌਕਰੀ ਵੀ ਕੀਤੀ ਅਤੇ ਕਈ ਪ੍ਰਮੋਸ਼ਨਾਂ ਵੀ ਲਈਆਂ।

Attwadian di madadgar aurat model da sach aya sahmne!ਹੁਣ, ਇਸਦਾ ਅਪਰਾਧਿਕ ਰਿਕਾਰਡ ਸਾਹਮਣੇ ਆਉਣ ਤੋਂ ਬਾਅਦ ਇਸਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

—PTC News

Related Post