14 ਅਗਸਤ ਨੂੰ 'ਵੰਡ ਦੀ ਤਬਾਹੀ' ਯਾਦ ਦਿਵਸ ਵਜੋਂ ਮਨਾਇਆ ਜਾਵੇਗਾ: PM ਮੋਦੀ

By  Jashan A August 14th 2021 12:38 PM -- Updated: August 14th 2021 12:43 PM

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 14 ਅਗਸਤ ਨੂੰ ਵਿਭਾਜਨ ਭਿਆਨਕ ਯਾਦ ਦਿਵਸ ( 'ਵੰਡ ਦਾ ਦੁਖਾਂਤ ' ਦਿਹਾੜੇ ) ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਸਾਡੇ ਲੋਕਾਂ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ਦੀ ਯਾਦ ਵਿਚ 14 ਅਗਸਤ ਨੂੰ ਵਿਭਾਜਨ ਭਿਆਨਕ ਯਾਦ ਦਿਵਸ ( 'ਵੰਡ ਦਾ ਦੁਖਾਂਤ ' ਦਿਹਾੜੇ ) ਵਜੋਂ ਮਨਾਇਆ ਜਾਵੇਗਾ।

ਉਹਨਾਂ ਕਿਹਾ ਕਿ ਦੇਸ਼ ਦੀ ਵੰਡ ਦੇ ਦਰਦ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨਫਰਤ ਤੇ ਹਿੰਸਾ ਦੀ ਵਜ੍ਹਾ ਨਾਲ ਸਾਡੇ ਲੱਖਾਂ ਭੈਣਾਂ ਤੇ ਭਰਾਵਾਂ ਨੂੰ ਉਜੜਨਾ ਪਿਆ ਅਤੇ ਆਪਣੀ ਜਾਨ ਤੱਕ ਗਵਾਉਣੀ ਪਈ।

ਹੋਰ ਪੜ੍ਹੋ: ਦਿੱਲੀ ਕਮੇਟੀ ਦੀਆਂ ਚੋਣਾਂ ਵਾਰ ਵਾਰ ਰੁਕਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ‘ਸਰਨਾ’: ਮਨਜਿੰਦਰ ਸਿਰਸਾ

ਉਨ੍ਹਾਂ ਲੋਕਾਂ ਦੇ ਸੰਘਰਸ਼ ਤੇ ਕੁਰਬਾਨੀ ਦੀ ਯਾਦ 'ਚ 14 ਅਗਸਤ ਨੂੰ 'ਵੰਡ ਦੀ ਤਬਾਹੀ' ਯਾਦ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ 14 ਅਗਸਤ ਨੂੰ ਪਾਕਿਸਤਾਨ ਆਪਣਾ ਆਜ਼ਾਦੀ ਦਿਹਾੜਾ ਮਨਾਉਂਦਾ ਹੈ।

-PTC News

 

Related Post