ਬੀ.ਸੀ. ਪੁਲਿਸ ਏਜੰਸੀਆਂ ਵੱਲੋਂ ਗੈਂਗ ਹਿੰਸਾ ਨਾਲ ਜੁੜੇ 11 ਵਿਅਕਤੀਆਂ ਖ਼ਿਲਾਫ਼ ਚੇਤਾਵਨੀ ਜਾਰੀ

By  Jasmeet Singh August 4th 2022 12:15 PM

ਵੈਨਕੂਵਰ, 4 ਅਗਸਤ: ਬ੍ਰਿਟਿਸ਼ ਕੋਲੰਬੀਆ ਵਿੱਚ ਪੁਲਿਸ ਏਜੰਸੀਆਂ ਨੇ 11 ਵਿਅਕਤੀਆਂ ਦੀ ਪਛਾਣ ਕਰਨ ਲਈ ਇੱਕ ਸੰਯੁਕਤ ਨਿਊਜ਼ ਕਾਨਫਰੰਸ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਸੂਬੇ ਵਿੱਚ ਕਈ ਕਤਲਾਂ ਅਤੇ ਗੋਲੀਬਾਰੀ ਨਾਲ ਜੁੜੇ ਹੋਏ ਹਨ। ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਦੇ ਨੇੜੇ ਨਾ ਜਾਣ।

ਇਸ ਸਬੰਧੀ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਇਹ ਅਪਰਾਧੀ ਸਿਰਫ਼ ਲੋਅਰ ਮੇਨਲੈਂਡ ਤੱਕ ਹੀ ਸੀਮਤ ਨਹੀਂ ਹਨ। ਉਹ ਪੂਰੇ ਸੂਬੇ ਵਿੱਚ ਘੁੰਮਦੇ ਹਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਕੈਨੇਡਾ ਪੁਲਿਸ ਨੇ ਕਿਹਾ ਕਿ ਉਹ ਜਨਤਕ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ। ਲੋਕ ਸਾਵਧਾਨੀ ਵਰਤਣ, ਇਸ ਲਈ ਇਹ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਹੈ।

-PTC News

Related Post