ਬਾਬਾ ਪਾਲ ਸਿੰਘ ਨੇ ਇਸ ਦੁਨੀਆਂ ਨੂੰ ਕਿਹਾ ਅਲਵਿਦਾ ,ਹਜ਼ਾਰਾਂ ਗਾਵਾਂ ਦੀ ਕਰਦੇ ਸਨ ਸੇਵਾ

By  Shanker Badra September 12th 2018 11:20 AM -- Updated: September 12th 2018 11:33 AM

ਬਾਬਾ ਪਾਲ ਸਿੰਘ ਨੇ ਇਸ ਦੁਨੀਆਂ ਨੂੰ ਕਿਹਾ ਅਲਵਿਦਾ ,ਹਜ਼ਾਰਾਂ ਗਾਵਾਂ ਦੀ ਕਰਦੇ ਸਨ ਸੇਵਾ:ਬਾਬਾ ਪਾਲਾ ਸਿੰਘ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।ਦੱਸਿਆ ਜਾਂਦਾ ਹੈ ਕਿ ਬਾਬਾ ਪਾਲ ਸਿੰਘ ਬਹੁਤ ਸੇਵਾ ਭਾਵਨਾਂ ਵਾਲੇ ਸਿੰਘ ਸਨ।ਸੰਤ ਬਾਬਾ ਪਾਲਾ ਸਿੰਘ ਜੀ ਕੋਲ ਇਸ ਵਕਤ 8000 ਤੋਂ ਵੀ ਵੱਧ ਗਾਂ ਤੇ ਬਲਦ ਸਨ।

ਉਨ੍ਹਾਂ ਨੇ ਆਖਰੀ ਸਾਹ ਗਊ ਸੇਵਾ ਕਰਦੇ ਹੋਏ ਹੀ ਲਿਆ ਹੈ।ਉਨ੍ਹਾਂ ਦਾ ਦੁਪਹਿਰ ਬਾਅਦ 1 ਵਜੇ ਬਾਬਾ ਬਕਾਲਾ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।

ਹੁਣ ਸਵਾਲ ਇਹ ਹੈ ਕਿ ਬਾਬਾ ਪਾਲ ਸਿੰਘ ਕੋਲ ਏਨੀਆਂ ਗਾਵਾਂ ਕਿਥੋਂ ਆਈਆਂ ਸਨ।ਦੱਸ ਦੇਈਏ ਕਿ ਲੋਕ ਲੋੜ ਅਨੁਸਾਰ ਗਾਂਵਾਂ ਨੂੰ ਦੁੱਧ ਲਈ ਖਰੀਦਦੇ ਹਨ ਤੇ ਬਾਅਦ 'ਚ ਤੋਕੜ ਹੋਣ 'ਤੇ ਘਰੋਂ ਕੱਢ ਦਿੰਦੇ ਹਨ।ਇਨਾਂ ਬੇਜੁਬਾਨ ਪਸ਼ੂਆਂ ਨੂੰ ਬਾਬਾ ਪਾਲਾ ਸਿੰਘ ਜੀ ਪਾਲ ਰਹੇ ਸਨ।

-PTCNews

Related Post