ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਭਾਜਪਾ 'ਚ ਹੋਈ ਸ਼ਾਮਲ , ਹੁਣ ਸਿਆਸਤ 'ਚ ਚਮਕਾਏਗੀ 'ਕਿਸਮਤ

By  Shanker Badra January 29th 2020 01:59 PM -- Updated: January 30th 2020 05:43 PM

ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਭਾਜਪਾ 'ਚ ਹੋਈ ਸ਼ਾਮਲ , ਹੁਣ ਸਿਆਸਤ 'ਚ ਚਮਕਾਏਗੀ 'ਕਿਸਮਤ:ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਵੀ ਸਿਆਸਤ 'ਚ ਉਤਰ ਗਈ ਹੈ। ਓਲੰਪਿਕ 'ਚ ਕਾਂਸੇ ਦਾ ਤਮਗ਼ਾ ਜਿੱਤਣ ਵਾਲੀ ਸਾਇਨਾ ਅੱਜ ਭਾਜਪਾ 'ਚ ਸ਼ਾਮਲ ਹੋਈ ਗਈ ਹੈ। ਸਾਇਨਾ ਨੇ ਦਿੱਲੀ ਸਥਿਤ ਭਾਜਪਾ ਦਫ਼ਤਰ 'ਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਦੀ ਮੌਜੂਦਗੀ 'ਚ ਭਾਜਪਾ ਦੀ ਮੈਂਬਰਸ਼ਿਪ ਲਈ ਹੈ। ਸਾਇਨਾ ਤੋਂ ਇਲਾਵਾ ਉਨ੍ਹਾਂ ਦੀ ਭੈਣ ਚੰਦਰਾਂਸ਼ੂ ਵੀ ਅੱਜ ਭਾਜਪਾ 'ਚ ਸ਼ਾਮਲ ਹੋ ਗਈ ਹੈ।

Badminton star Saina Nehwal joins BJP In Delhi ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਭਾਜਪਾ 'ਚ ਹੋਈ ਸ਼ਾਮਲ , ਹੁਣ ਸਿਆਸਤ 'ਚ ਚਮਕਾਏਗੀ 'ਕਿਸਮਤ

ਇਸ ਦੌਰਾਨ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਇਨਾ ਨੇਹਵਾਲ ਨੇ ਕਿਹਾ, “ਅੱਜ ਮੈਂ ਇਕ ਅਜਿਹੀ ਪਾਰਟੀ ਵਿਚ ਸ਼ਾਮਲ ਹੋ ਗਈ , ਜੋ ਦੇਸ਼ ਲਈ ਬਹੁਤ ਕੁਝ ਕਰ ਰਹੀ ਹੈ। ਨਰਿੰਦਰ ਮੋਦੀ ਦਿਨ ਰਾਤ ਦੇਸ਼ ਲਈ ਬਹੁਤ ਸਖ਼ਤ ਮਿਹਨਤ ਕਰਦੇ ਹਨ। ਇਸ ਵੇਲੇ ਮੇਰੇ ਲਈ ਸਭ ਕੁਝ ਨਵਾਂ ਹੈ ਪਰ ਮੈਨੂੰ ਸਭ ਕੁਝ ਪਸੰਦ ਹੈ।

Badminton star Saina Nehwal joins BJP In Delhi ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਭਾਜਪਾ 'ਚ ਹੋਈ ਸ਼ਾਮਲ , ਹੁਣ ਸਿਆਸਤ 'ਚ ਚਮਕਾਏਗੀ 'ਕਿਸਮਤ

ਹਰਿਆਣੇ ਵਿੱਚ ਜੰਮੀ 29 ਸਾਲਾ ਸਾਇਨਾ ਨੇਹਵਾਲ ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰੀ ਹੈ, ਜਿਸ ਦੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ। ਬੈਡਮਿੰਟਨ ਵਿੱਚ ਵਿਸ਼ਵ ਦੀ ਨੰਬਰ ਵਨ ਰਹੀ ਸਾਇਨਾ ਨੂੰ ਰਾਜੀਵ ਗਾਂਧੀ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਹੁਣ ਤੱਕ ਸਾਇਨਾ ਨੇ ਕੁਲ 24 ਅੰਤਰਰਾਸ਼ਟਰੀ ਖਿਤਾਬ ਜਿੱਤੇ ਹਨ। ਓਥੇ ਹੀ ਉਨ੍ਹਾਂ ਨੇ ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ ਸਾਲ 2009 ਵਿਚ ਦੁਨੀਆ ਦੀ ਦੂਜੀ ਅਤੇ ਸਾਲ 2015 ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰੀ ਬਣੀ।

-PTCNews

Related Post